ਮਾਸੂਮ ਬੱਚੀ ਨੂੰ ਯੂਨੀਕ ਹੋਮ ਛੱਡ ਮਾਂ-ਬਾਪ ਫਰਾਰ

0
640

ਜਲੰਧਰ | ਯੂਨੀਕ ਹੋਮ ‘ਚ ਬੜੀ ਮੰਦਭਾਗੀ ਘਟਨਾ ਵਾਪਰੀ, ਜਿਥੇ ਇੱਕ ਮਾਸੂਮ ਬੱਚੀ ਨੂੰ ਛੱਡ ਕੇ ਮਾਂ-ਬਾਪ ਫਰਾਰ ਹੋ ਗਏ। ਐਤਵਾਰ ਦੁਪਹਿਰ 12 ਵਜੇ ਕਰੇਟਾ ਕਾਰ ‘ਚ ਆਇਆ ਇੱਕ ਜੋੜਾ ਬੱਚੀ ਨੂੰ ਝੂਲੇ ‘ਚ ਪਾ ਕੇ ਚਲਾ ਗਿਆ। ਸਟਾਫ ਨੇ ਜਦੋਂ ਬੱਚੀ ਨੂੰ ਦੇਖਿਆ ਤਾਂ ਉਹ ਬੇਸੁੱਧ ਸੀ।

ਡਾਕਟਰੀ ਜਾਂਚ ਤੋਂ ਬਾਅਦ ਬੱਚੀ ਮ੍ਰਿਤਕ ਪਾਈ ਗਈ। ਘਟਨਾ ਦੀ ਜਾਣਕਾਰੀ ਲਾਂਬੜਾ ਪੁਲਿਸ ਨੂੰ ਦਿੱਤੀ ਗਈ। ਬੱਚੀ ਦਾ ਮ੍ਰਿਤਕ ਸਰੀਰ ਸਿਵਿਲ ਹਸਪਤਾਲ ‘ਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਸੋਮਵਾਰ ਨੂੰ ਹੋਵੇਗਾ।

‘ਯੂਨੀਕ ਮਾਂ’ ਹੋਈ ਭਾਵੁਕ

ਯੂਨੀਕ ਹੋਮ ‘ਚ ਬੱਚਿਆਂ ਨੂੰ ਪਾਲਣ ਵਾਲੀ ਪ੍ਰਕਾਸ਼ ਕੌਰ ਨੇ ਬੱਚੀ ਨੂੰ 6 ਕਿਲੋਮੀਟਰ ਦੂਰ ਦੋਆਬਾ ਹਸਪਤਾਲ ਪਹੁੰਚਾਇਆ। ਘਟਨਾ ਦੌਰਾਨ ਉਹ ਭਾਵੁਕ ਹੋ ਗਈ। ਉਸ ਨੂੰ ਦੁੱਖ ਹੈ ਕਿ ਜੇਕਰ ਉਹ ਬੱਚੀ ਨੂੰ ਕੁਝ ਚਿਰ ਪਹਿਲਾਂ ਲੈ ਆਉਂਦੀ ਤਾਂ ਉਹ ਬਚ ਜਾਂਦੀ।

ਪੋਸਟਮਾਰਟਮ ਤੋਂ ਬਾਅਦ ਹੋਵੇਗੀ ਕਾਰਵਾਈ- ਯੂਨੀਕ ਹੋਮ ਦੇ ਮੈਂਬਰ ਸਤਨਾਮ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਗੇਟਮੈਨ ਗੁਲਾਬ ਚੰਦ ਨੇ ਦੇਖਿਆ। ਬੱਚੀ ਨੂੰ ਹਸਪਤਾਲ ਪਹੁੰਚਾਉਣ ‘ਤੇ ਡਾ. ਆਸ਼ੂਤੋਸ਼ ਨੇ ਦੱਸਿਆ ਕਿ ਬੱਚੀ ਮਰ ਚੁੱਕੀ ਹੈ।

ਲਾਂਬੜਾ ਪੁਲਿਸ ਨੇ ਦੱਸਿਆ ਕਿ ਗੱਡੀ ਦਾ ਨੰਬਰ ਟ੍ਰੇਸ ਨਹੀਂ ਹੋ ਸਕਿਆ। ਧਾਰਾ 318 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਿਸ ਤਹਿਤ ਦੋਸ਼ੀਆਂ ਨੂੰ 2 ਸਾਲ ਦੀ ਸਜਾ ਹੋ ਸਕਦੀ ਹੈ। ਧਾਰਾ 318 ਲਾਸ਼ ਨੂੰ ਖੁਰਦ-ਬੁਰਦ ਕਰਨ ‘ਤੇ ਲਾਈ ਜਾਂਦੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।