ਅਬੋਹਰ | ਅੱਜ ਸਵੇਰੇ ਰੇਲਵੇ ਸਟੇਸ਼ਨ ‘ਤੇ ਕਰੀਬ 7-8 ਮਹੀਨੇ ਦੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ, ਜਿਸ ਨੂੰ ਕਲਯੁਗੀ ਮਾਂ ਸੁੱਟ ਕੇ ਚਲੀ ਗਈ। ਬੱਚੀ ਨੂੰ ਰੇਲਵੇ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਹਸਪਤਾਲ ਦਾਖਲ ਕਰਵਾਇਆ।
ਐੱਸਆਈ ਵਧਾਵਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਸੂਚਨਾ ਮਿਲੀ ਕਿ ਰੇਲਵੇ ਸਟੇਸ਼ਨ ‘ਤੇ ਇੱਕ ਮਾਸੂਮ ਬੱਚੀ ਕੰਬਲ ‘ਚ ਲਪੇਟੀ ਹੋਈ ਲਾਵਾਰਿਸ ਹਾਲਤ ਵਿੱਚ ਪਈ ਹੋਈ ਹੈ, ਜਿਸ ‘ਤੇ ਉਹ ਮੌਕੇ ‘ਤੇ ਪਹੁੰਚੇ।
ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਰਾਜੂ ਚਰਾਇਆ ਅਤੇ ਬਿੱਟੂ ਨਰੂਲਾ ਦੇ ਸਹਿਯੋਗ ਨਾਲ ਬੱਚੀ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਸੂਚਨਾ ਮਿਲਦੇ ਹੀ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਿਤੂ ਬਾਲਾ, ਰਣਵੀਰ ਕੌਰ, ਇੰਸਪੈਕਟਰ ਕੌਸ਼ਲ ਕੁਮਾਰ ਅਤੇ ਭੁਪਿੰਦਰ ਸਿੰਘ ਵੀ ਹਸਪਤਾਲ ਪਹੁੰਚ ਗਏ।
ਡਾ. ਸਾਹਿਬ ਰਾਮ ਨੇ ਦੱਸਿਆ ਕਿ ਬੱਚੀ ਨੂੰ ਥੋੜ੍ਹੀ ਜਿਹੀ ਸਕਿਨ ਐਲਰਜੀ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੀ ਬਿਲਕੁਲ ਠੀਕ ਹੈ। ਦੁਪਹਿਰ ਬਾਅਦ ਬੱਚੀ ਨੂੰ ਪ੍ਰਸ਼ਾਸਨ ਵੱਲੋਂ ਰਾਧਾ ਮਾਧਵ ਅਡਾਪਸ਼ਨ ਏਜੰਸੀ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਏਜੰਸੀ ਦੇ ਗੁਰਮੀਤ ਸਿੰਘ ਅਤੇ ਪਰਮਜੀਤ ਕੌਰ ਮੌਜੂਦ ਸਨ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)