1 ਸਾਲ ਦੀ ਮਾਸੂਮ ਬੱਚੀ ਪਾਣੀ ਨਾਲ ਭਰੀ ਬਾਲਟੀ ‘ਚ ਡਿੱਗੀ, ਡੁੱਬਣ ਨਾਲ ਮੌਤ

0
1124

ਡੇਰਾਬੱਸੀ | ਪਿੰਡ ਸੈਦਪੁਰਾ ‘ਚ ਇਕ ਮਾਸੂਮ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ ‘ਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਇਕ ਸਾਲ ਦੀ ਅਨੁਸ਼ਕਾ ਬੇਟੀ ਸੀਲੂ ਵਾਸੀ ਡੇਰਾਬੱਸੀ ਵਜੋਂ ਹੋਈ।

ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਇਥੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ। ਉਸ ਦਾ ਇਕ 5 ਸਾਲ ਦਾ ਬੇਟਾ ਹੈ ਤੇ ਇਕ ਸਾਲ ਦੀ ਬੇਟੀ ਸੀ। ਇਹ ਘਟਨਾ ਦੁਪਹਿਰ 3 ਵਜੇ ਦੀ ਹੈ। ਉਸ ਦੀ ਪਤਨੀ ਛੱਤ ‘ਤੇ ਕੱਪੜੇ ਧੋ ਰਹੀ ਸੀ, ਜਦਕਿ ਬੇਟਾ ਥੱਲੇ ਹੀ ਖੇਡ ਰਿਹਾ ਸੀ। ਇਸ ਦੌਰਾਨ ਬੱਚੀ ਘਰ ‘ਚ ਪਾਣੀ ਨਾਲ ਭਰੀ ਬਾਲਟੀ ਦਾ ਢੱਕਣ ਖੋਲ੍ਹ ਕੇ ਖੇਡਣ ਲੱਗੀ ਤਾਂ ਉਸ ਦਾ ਸਿਰ ਪਾਣੀ ‘ਚ ਡੁੱਬ ਗਿਆ।

ਇਹ ਦੇਖ ਕੇ ਉਸ ਦਾ ਬੇਟਾ ਰੌਲਾ ਪਾਉਣ ਲੱਗਾ ਤੇ ਉਸ ਦੀ ਪਤਨੀ ਦੌੜ ਕੇ ਹੇਠਾਂ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਪਾਣੀ ‘ਚ ਡੁੱਬੀ ਹੋਈ ਸੀ। ਉਸ ਨੇ ਤੁਰੰਤ ਬੇਟੀ ਨੂੰ ਪਾਣੀ ‘ਚੋਂ ਬਾਹਰ ਕੱਢਿਆ ਤੇ ਗੁਆਂਢੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)