ਕਪੂਰਥਲਾ ਜੇਲ ‘ਚੋਂ ਕੈਦੀ ਨੇ Video ਬਣਾ ਕੇ ਦੱਸਿਆ ਕਿਵੇਂ ਤੇ ਕਿੰਨੇ ਦੇ ਵਿਕਦੇ ਨੇ ਫੋਨ, ਅਫਸਰ ਵਿਕਾਉਂਦੇ ਹਨ ਨਸ਼ਾ, ਪੜ੍ਹੋ ਹੈਰਾਨ ਕਰਨ ਵਾਲੇ ਖੁਲਾਸੇ

0
5124

ਜਲੰਧਰ/ਕਪੂਰਥਲਾ | ਕਪੂਰਥਲਾ ਜੇਲ ‘ਚ ਬੰਦ ਵਿਸ਼ਾਲ ਪੁੱਤਰ ਚਰਨਜੀਤ ਨਾਂ ਦੇ ਕੈਦੀ ਨੇ ਇਕ ਵੀਡੀਓ ਵਾਇਰਲ ਕਰਦਿਆਂ ਜੇਲ ਦੇ ਅਧਿਕਾਰੀਆਂ ‘ਤੇ ਕਈ ਗੰਭੀਰ ਆਰੋਪ ਲਾਏ ਹਨ।

ਵਿਸ਼ਾਲ ਨੇ ਕਿਹਾ ਕਿ ਇਹ ਅਧਿਕਾਰੀ ਪਿਛਲੇ ਇਕ ਹਫਤੇ ਤੋਂ ਮੇਰੇ ਨਾਲ ਧੱਕਾ ਕਰ ਰਹੇ ਹਨ। ਅਧਿਕਾਰੀਆਂ ਦੇ ਨਾਂ ਲੈਂਦਿਆਂ ਉਸ ਨੇ ਕਿਹਾ ਕਿ ਇਹ ਬੈਰਕ ਇਨ੍ਹਾਂ ਨੇ 1 ਲੱਖ ਰੁਪਏ ‘ਚ ਚੜ੍ਹਾਈ।

ਅਧਿਕਾਰੀਆਂ ਨੇ ਉਸ ਨੂੰ ਕਿਹਾ ਸੀ ਕਿ ਤੂੰ ਇਕ ਵੀਡੀਓ ਫਰੀਦਕੋਟ ਤੋਂ ਵਾਇਰਲ ਕੀਤੀ ਸੀ, ਇਸ ਲਈ ਤੂੰ ਸਾਡੇ ਲਈ ਫੋਨ ਵੇਚਣ ਦਾ ਕੰਮ ਕਰ ਪਰ ਮੈਂ ਮਨ੍ਹਾ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਇਸ ਨੇ ਕੋਈ ਮਨਮਰਜ਼ੀ ਕੀਤੀ ਤਾਂ ਇਸ ਦਾ ਰਿਕਾਰਡ ਵਿਗਾੜ ਦਿਆਂਗੇ ਤੇ ਮੇਰੇ ਉਤੇ ਝੂਠਾ ਪਰਚਾ ਪਾ ਦਿੱਤਾ। ਮੈਨੂੰ ਮਾਰਨ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਅੰਦਰਲਾ ਕੰਮ ਕਰਾਉਂਦੇ ਹਾਂ। ਵੀਡੀਓ ‘ਚ ਵਿਸ਼ਾਲ ਨੇ ਫੋਨ ਦਿਖਾਉਂਦਿਆਂ ਕਿਹਾ ਕਿ ਇਕ ਫੋਨ ਵੇਚਣ ਦਾ 500 ਰੁਪਏ ਦੇਣ ਬਾਰੇ ਕਿਹਾ ਗਿਆ। ਪਿੱਛੇ ਜਿਹੇ ਇਨ੍ਹਾਂ ਨੇ 7 ਫੋਨ ਫੜੇ, ਜਿਨ੍ਹਾਂ ਦੀ ਢਾਈ ਲੱਖ ਸੌਦੇਬਾਜ਼ੀ ਕੀਤੀ। ਵੱਖ-ਵੱਖ ਬੈਰਕਾਂ ‘ਚ ਫੋਨ ਵੇਚੇ ਗਏ। ਇਕ ਮਹੀਨਾ ਫੋਨ ਚੱਲਣ ਤੋਂ ਬਾਅਦ ਫੜ ਲੈਂਦੇ ਹਨ।

ਵਿਸ਼ਾਲ ਨੇ ਦੋਸ਼ ਲਾਇਆ ਕਿ ਜੇਲ ਮੰਤਰੀ ਵੀ ਅਧਿਕਾਰੀਆਂ ਨਾਲ ਰਲੇ ਹੋਏ ਹਨ। ਜੇਲ ‘ਚ ਸ਼ਰੇਆਮ ਨਸ਼ਾ ਵਿਕਦਾ ਹੈ। ਨਸ਼ੇ ਨਾਲ ਇਕ ਬੰਦੇ ਦੀ ਮੌਤ ਵੀ ਹੋ ਚੁੱਕੀ ਹੈ। ਸਰਕਾਰੀ ਹਸਪਤਾਲ ਦੇ ਡਾਕਟਰ ਵੀ ਜੇਲ ਦੇ ਅਧਿਕਾਰੀਆਂ ਨਾਲ ਮਿਲੇ ਹੋਏ ਹਨ।

ਸੁਪਰੀਮ ਕੋਰਟ ਨੂੰ ਬੇਨਤੀ ਕਰਦਿਆਂ ਉਸ ਨੇ ਕਿਹਾ ਕਿ VIP ਬੈਰਕ ‘ਚ 15-20 ਬੰਦੇ ਬਿਠਾਏ ਜਾਂਦੇ ਹਨ, ਜਿਸ ਦੇ ਲੱਖ-ਲੱਖ ਰੁਪਏ ਲਏ ਜਾਂਦੇ ਹਨ, ਮਾੜੀਆਂ ਬੈਰਕਾਂ ‘ਚ 50-50 ਬੰਦੇ ਬਿਠਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਤੋਂ ਪੈਸੇ ਨਹੀਂ ਆਉਂਦੇ। ਇਸ ਲਈ ਭ੍ਰਿਸ਼ਟ ਅਧਿਕਾਰੀਆਂ ਨੂੰ ਡਿਸਮਿਸ ਕੀਤਾ ਜਾਵੇ।

ਉਸ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੁਹਾਡੇ ਰਾਜ ‘ਚ ਬਹੁਤ ਗਲਤ ਕੰਮ ਹੋ ਰਹੇ ਹਨ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)