ਮਹਿੰਗਾਈ ਦਾ ਝਟਕਾ : ਹਫਤਾ ਪਹਿਲਾਂ 20 ਰੁਪਏ ਕਿਲੋ ਵਿਕਣ ਵਾਲਾ ਪਿਆਜ਼ 70 ਤੋਂ ਹੋਇਆ ਪਾਰ

0
540

ਚੰਡੀਗੜ੍ਹ, 28 ਅਕਤੂਬਰ | ਹਫਤਾ ਪਹਿਲਾਂ 20 ਰੁਪਏ ਕਿਲੋ ਵਿਕਣ ਵਾਲੇ ਪਿਆਜ਼ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧਾ ਹੋਇਆ ਹੈ। 70 ਰੁਪਏ ਕਿਲੋ ਤੋਂ ਵੱਧ ਪਿਆਜ਼ ਦਾ ਰੇਟ ਹੋ ਗਿਆ ਹੈ। ਤਿਊਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿਆਜ਼ ਮਹਿੰਗਾ ਹੋ ਗਿਆ ਹੈ। ਘਰਾਂ ਵਿਚ ਆਮ ਤੌਰ ਉਤੇ ਪਿਆਜ਼ ਦੀ ਵਰਤੋਂ ਹੁੰਦੀ ਹੈ, ਜਿਸ ਨਾਲ ਲੋਕਾਂ ਨੂੰ ਝਟਕਾ ਲੱਗੇਗਾ।

ਆਮ ਤੌਰ ‘ਤੇ ਨਰਾਤਿਆਂ ਦੌਰਾਨ, ਜਦੋਂ ਪਿਆਜ਼ ਦੀ ਖਪਤ ਕਾਫ਼ੀ ਘੱਟ ਜਾਂਦੀ ਹੈ ਤਾਂ ਪਿਆਜ਼ ਦੀਆਂ ਕੀਮਤਾਂ ਡਿੱਗ ਜਾਂਦੀਆਂ ਹਨ ਪਰ ਇਸ ਵਾਰ ਮੰਗ ਘਟਣ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਨਰਾਤੇ ਤੋਂ ਬਾਅਦ ਮੰਗ ਵਧਣ ਕਾਰਨ ਹੋਰ ਵੀ ਤੇਜ਼ੀ ਨਾਲ ਵਧ ਰਿਹਾ ਹੈ।