ਦਸੰਬਰ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ : ਮੁੜ ਮਹਿੰਗਾ ਹੋਇਆ ਸਿਲੰਡਰ, ਦੇਸ਼ ਭਰ ‘ਚ ਨਵੀਂ ਕੀਮਤ ਹੋਈ ਲਾਗੂ

0
320

ਨਵੀਂ ਦਿੱਲੀ, 1 ਦਸੰਬਰ | ਦੇਸ਼ ਦੇ 5 ਰਾਜਾਂ ਵਿਚ ਕੱਲ ਚੋਣਾਂ ਪੂਰੀਆਂ ਹੋ ਗਈਆਂ ਹਨ ਅਤੇ ਅੱਜ ਤੋਂ LPG ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ‘ਚ ਹੋਇਆ ਹੈ ਅਤੇ ਇਸ ਦੇ ਰੇਟ ‘ਚ 21 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। 1 ਦਸੰਬਰ 2023 ਤੋਂ ਤੁਹਾਨੂੰ ਰਾਜਧਾਨੀ ਦਿੱਲੀ ਵਿਚ ਇਕ ਵਪਾਰਕ ਗੈਸ ਸਿਲੰਡਰ ਲਈ 1796.50 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਜਦੋਂਕਿ ਪਿਛਲੇ ਮਹੀਨੇ ਐਲਪੀਜੀ ਗੈਸ ਦੀ ਕੀਮਤ 1775.50 ਰੁਪਏ ਪ੍ਰਤੀ ਸਿਲੰਡਰ ਸੀ।

ਸਬਸਿਡੀ ਵਾਲੇ 14.2 ਕਿਲੋ ਘਰੇਲੂ ਰਸੋਈ ਗੈਸ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਆਮ ਐਲਪੀਜੀ ਸਿਲੰਡਰ ਖਪਤਕਾਰਾਂ ਨੂੰ ਨਾ ਤਾਂ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਦੇ ਗੈਸ ਸਿਲੰਡਰ ਦੇ ਰੇਟਾਂ ਵਿਚ ਕੋਈ ਬਦਲਾਅ ਕੀਤਾ ਗਿਆ ਹੈ।

ਜਾਣੋ ਅੱਜ ਤੋਂ ਤੁਹਾਡੇ ਸ਼ਹਿਰ ਵਿਚ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਕੀ ਹਨ

ਦਿੱਲੀ – 1796.50 ਰੁਪਏ
ਕੋਲਕਾਤਾ – 1908.00 ਰੁਪਏ
ਮੁੰਬਈ – 1749.00 ਰੁਪਏ
ਚੇਨਈ – 1968.50 ਰੁਪਏ