ਆਮ ਆਦਮੀ ‘ਤੇ ਮਹਿੰਗਾਈ ਦੀ ਵੱਡੀ ਮਾਰ, ਕਮਰਸ਼ੀਅਲ ਗੈਸ ਸਿਲੰਡਰ 264 ਰੁਪਏ ਅੱਜ ਤੋਂ ਹੋਇਆ ਮਹਿੰਗਾ

0
6268

ਨਵੀਂ ਦਿੱਲੀ | ਦੇਸ਼ ‘ਚ ਬੇਕਾਬੂ ਹੋਈ ਮਹਿੰਗਾਈ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਸੋਮਵਾਰ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿੱਚ ਵੱਡਾ ਵਾਧਾ ਹੋਇਆ।

ਦਿਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਅੱਜ ਕਮਰਸ਼ੀਅਲ ਗੈਸ ਸਿਲੰਡਰ ਨੂੰ 264 ਰੁਪਏ ਮਹਿੰਗਾ ਕਰ ਦਿੱਤਾ ਗਿਆ ਹੈ।

ਕਮਰਸ਼ੀਅਲ ਗੈਸ ਸਿਲੰਡਰ ਹੋਟਲਾਂ, ਰੈਸਟੋਰੈਂਟਾਂ ਅਤੇ ਖਾਣ-ਪੀਣ ਨਾਲ ਜੁੜੀਆਂ ਦੁਕਾਨਾਂ ਵਿੱਚ ਵਰਤਿਆ ਜਾਂਦਾ ਹੈ।

ਘਰੇਲੂ ਗੈਸ ਸਿਲੰਡਰ ਦੇ ਰੇਟ ਵਿੱਚ ਅੱਜ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

ਜੇਕਰ ਨਵੀਂ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 19.2 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2000.50 ਹੋ ਗਈ ਹੈ।

ਵੱਧਦੀ ਮਹਿੰਗਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…