ਭਾਰਤ ਦੀ ਪਹਿਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਪਿਤਾ ਦਾ ਦਿਹਾਂਤ, ਕਰਨਾਲ ਦੇ ਹਸਪਤਾਲ ‘ਚ ਲਏ ਆਖਰੀ ਸਾਹ

0
1909

ਭਾਰਤ ਦੀ ਪਹਿਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਲਾਲ ਚਾਵਲਾ ਨੇ ਕਰਨਾਲ ਦੇ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੀ ਉਮਰ ਲਗਭਗ 94 ਸਾਲ ਸੀ। ਉਨ੍ਹਾਂ ਦਾ ਜਨਮ 1929 ਵਿਚ ਹੋਇਆ ਸੀ। ਪੇਸ਼ੇ ਤੋਂ ਉਹ ਬਿਜ਼ਨੈੱਸਮੈਨ ਸਨ ਪਰ ਉਨ੍ਹਾਂ ਦਾ ਪੂਰਾ ਜੀਵਨ ਸਮਾਜ ਨਾਲ ਜੁੜੇ ਕੰਮਾਂ ਵਿਚ ਬੀਤਿਆ। ਉਹ ਕਲਪਨਾ ਚਾਵਲਾ ‘ਤੇ ਵੱਖ-ਵੱਖ ਸੰਸਥਾਵਾਂ ਵਿਚ ਬੱਚਿਆਂ ਨੂੰ ਲੈਕਚਰ ਦੇ ਕੇ ਅੱਗੇ ਵਧਣ ਦਾ ਸੰਦੇਸ਼ ਦਿੰਦੇ ਸਨ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਸੀ ਕਿ ਉਹ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਜਿਸ ਲਈ ਉਹ ਸਮਾਜ ਵਿਚ ਕੰਮ ਕਰਦੇ ਰਹਿੰਦੇ ਸਨ।

ਕਲਪਨਾ ਚਾਵਲਾ ਨੂੰ ਪੁਲਾੜ ਪਰੀ ਕਿਹਾ ਜਾਂਦਾ ਹੈ। ਉਸ ਦੇ ਨਾਂ ‘ਤੇ ਕਰਨਾਲ ਮੈਡੀਕਲ ਕਾਲਜ ਤੇ ਹਸਪਤਾਲ ਵੀ ਹੈ। ਬਰਾਰਸੀ ਲਾਲ ਚਾਵਲਾ ਆਪਣੀ ਬੇਟੀ ਕਲਪਨਾ ਚਾਵਲਾ ਨਾਲ ਜੁੜੀਆਂ ਗੱਲਾਂ ਸਕੂਲ, ਕਾਲਜ ਵਿਚ ਦੱਸਣਾਤੇ ਹਰ ਬੇਟੀ ਨੂੰ ਆਪਣੀ ਕਲਪਨਾ ਦੀ ਤਰ੍ਹਾਂ ਮੰਨ ਕੇ ਉਹ ਹਰ ਸੰਭਵ ਮਦਦ ਵੀ ਕਰਦੇ ਸਨ। ਇਸ ਵਿਚ ਕੋਈਸ਼ੱਕ ਨਹੀਂ ਕਿ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਕਲਪਨਾ ਚਾਵਲਾ ਦੇ ਪਿਤਾ ਵਜੋਂ ਜਾਣਦੇ ਹਨ ਪਰ ਉਨ੍ਹਾਂ ਦਾ ਆਪਣਾ ਵਿਅਕਤੀਤਵ ਇੰਨਾ ਮਹਾਨ ਸੀ ਕਿ ਉਨ੍ਹਾਂ ਪ੍ਰਤੀ ਸ਼ਰਧਾ ਨਾਲ ਸਿਰ ਆਪਣੇ ਆਪ ਝੁਕਦਾ ਹੈ।

ਪੂਰੀ ਜ਼ਿੰਦਗੀ ਉਨ੍ਹਾਂ ਨੇ ਸਮਾਜ ਲਈ ਕੰਮ ਕੀਤਾ ਤੇ ਮਰਨ ਦੇ ਬਾਅਦ ਉਹ ਆਪਣੇ ਸਰੀਰ ਨੂੰ ਆਪਣੀ ਬੇਟੀ ਦੇ ਨਾਂ ‘ਤੇ ਮੈਡੀਕਲ ਕਾਲਜ ਕਲਪਨਾ ਚਾਵਲਾ ਵਿਚ ਡੋਨੇਟ ਕਰ ਗਏ। ਸਕੂਲ ਤੋਂ ਲੈ ਕੇ ਕਾਲਜ, ਯੂਨੀਵਰਸਿਟੀ ਦੇ ਬੱਚਿਆਂ ਨੂੰ ਮੋਟੀਵੇਟ ਕਰਨਾ, ਆਰਥਿਕ ਤੌਰ ਤੋਂ ਗਰੀਬ ਬੱਚਿਆਂ ਤੱਕ ਕੰਪਿਊਟਰ ਤੇ ਫ੍ਰੀ ਸਿੱਖਿਆ ਦੀ ਕੋਸ਼ਿਸ਼ ਉਨ੍ਹਾਂ ਨੇ ਆਪਣੇ ਜੀਵਨ ਵਿਚ ਕੀਤਾ। ਉਨ੍ਹਾਂ ਨੇ ਕਰਨਾਲ ਵਿਚ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦਾ ਘਰ ਕਰਨਾਲ ਦੀ ਸੀਐੱਚਡੀ ਸਿਟੀ ਵਿਚ ਹੈ ਜਿਥੇ ਰਿਸ਼ਤੇਦਾਰ, ਪਰਿਵਾਰ ਤੋਂ ਲੈ ਕੇ ਸਮਾਜ ਦੇ ਲੋਕ ਦੁੱਖ ਪ੍ਰਗਟ ਕਰਨ ਆ ਰਹੇ ਹਨ।