ਪਾਕਿਸਤਾਨ ਦੀ ਮੁਟਿਆਰ ਬਣੀ ਭਾਰਤ ਦੀ ਨੂੰਹ, ਗੁਰਦਾਸਪੁਰ ਦੇ ਮੁੰਡੇ ਨਾਲ ਲਈਆਂ ਲਾਵਾਂ, Facebook ‘ਤੇ ਹੋਇਆ ਪਿਆਰ

0
2232

ਗੁਰਦਾਸਪੁਰ | ਜ਼ਿਲ੍ਹਾ ਗੁਰਦਾਸਪੁਰ ‘ਚ ਪਾਕਿਸਤਾਨ ਦੀ ਮੁਟਿਆਰ ਨੂੰ ਨੂੰਹ ਬਣਾ ਕੇ ਲਿਆਂਦਾ ਗਿਆ ਹੈ। ਦਰਅਸਲ, ਸ੍ਰੀ ਹਰਿਗੋਬਿੰਦਪੁਰ ਦੇ ਨੌਜਵਾਨ ਨੇ ਪਾਕਿਸਤਾਨੀ ਮੁਟਿਆਰ ਨਾਲ ਵਿਆਹ ਕੀਤਾ ਹੈ, ਜਿਸ ਮਗਰੋਂ ਪੂਰੇ ਇਲਾਕੇ ‘ਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਮਿਤ ਸ਼ਰਮਾ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਫੇਸਬੁੱਕ ‘ਤੇ ਕੁਝ ਪੇਜ ਦੇਖ ਰਿਹਾ ਸੀ ਅਤੇ ਇਸ ਦੌਰਾਨ ਉਸ ਦਾ ਧਿਆਨ ਪਾਕਿਸਤਾਨੀ ਹਿੰਦੂ ਕਮਿਊਨਿਟੀ ਪੇਜ ‘ਤੇ ਪਈ। ਉਸ ਪੇਜ ‘ਤੇ ਜਨਮ ਅਸ਼ਟਮੀ ਦੀਆਂ ਤਸਵੀਰਾਂ ਸਨ। ਇਸ ਦੌਰਾਨ ਉਸ ਨੇ ਕੁਝ ਫੋਟੋਜ਼ ‘ਤੇ ਕੁਮੈਂਟ ਕੀਤੇ। ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਦੇ ਸ਼ਹਿਰ ਰਣਛੋਰ ਦੀ ਰਹਿਣ ਵਾਲੀ ਸੁਮਨ ਸ਼ਰਮਾ ਨੇ ਵੀ ਕੁਮੈਂਟ ਕਰ ਦਿੱਤਾ। ਫਿਰ ਕੁਝ ਮਹੀਨੇ ਗੱਲਬਾਤ ਚੱਲਦੀ ਰਹੀ, ਬਾਅਦ ‘ਚ ਵਿਆਹ ਦੀ ਗੱਲ ਹੋਈ ਅਤੇ ਸੁਮਨ ਨੇ ਹਾਂ ਕਰ ਦਿੱਤੀ।

ਅਮਿਤ ਨੇ ਕਿਹਾ, ”ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਉਸ ਸਮੇਂ ਪਰਿਵਾਰ ਨੂੰ ਇਹ ਸੁਣ ਕੇ ਝਟਕਾ ਲੱਗਾ ਪਰ ਬਾਅਦ ‘ਚ ਮੈਂ ਉਨ੍ਹਾਂ ਦੀ ਗੱਲ ਸੁਮਨ ਨਾਲ ਅਤੇ ਉਸ ਦੇ ਪਰਿਵਾਰ ਨਾਲ ਕਰਵਾਈ, ਫਿਰ ਪਰਿਵਾਰ ਵੀ ਮਨ ਗਿਆ।”

ਉਸ ਨੇ ਅੱਗੇ ਕਿਹਾ ਕਿ ਜਦੋਂ ਵੀਜ਼ਾ ਦਾ ਪ੍ਰੋਸੈੱਸ ਚਲਾਇਆ ਤਾਂ ਕੁਝ ਅਫਸਰਾਂ ਨੇ ਮਨ੍ਹਾ ਵੀ ਕੀਤਾ ਅਤੇ ਬਾਅਦ ਵਿੱਚ ਵੀਜ਼ੇ ਦਾ ਪ੍ਰੋਸੈੱਸ ਚੱਲ ਪਿਆ। ਸੁਮਨ ਅਤੇ ਉਸ ਦੇ ਪਰਿਵਾਰ ਨੂੰ ਭਾਰਤ ਦੀ ਅੰਬੈਸੀ ਵੱਲੋਂ ਵੀਜ਼ਾ ਮਿਲ ਗਿਆ ਅਤੇ ਹੁਣ ਦੋਵਾਂ ਦਾ ਵਿਆਹ ਵੀ ਹੋ ਚੁੱਕਾ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)1