ਚੰਡੀਗੜ੍ਹ | ਇਥੇ ਇਕ ਨੌਜਵਾਨ ਡਾਕਟਰ ਨੂੰ ਇਕ ਨਾਈਜੀਰੀਅਨ ਗਿਰੋਹ ਨੇ 47,22,600 ਰੁਪਏ ਦੀ ਠੱਗੀ ਮਾਰ ਲਈ। ਇਸ ਗਿਰੋਹ ਵਿਚ ਇਕ ਭਾਰਤੀ ਔਰਤ ਵੀ ਸ਼ਾਮਲ ਸੀ। ਚੰਡੀਗੜ੍ਹ ਪੁਲਿਸ ਨੇ ਦਿੱਲੀ ਅਤੇ ਗ੍ਰੇਟਰ ਨੋਇਡਾ ਵਿਚ ਛਾਪੇਮਾਰੀ ਕਰਕੇ 4 ਨਾਈਜੀਰੀਅਨ, ਇਕ ਗੁਨੀਆ ਅਤੇ ਇਕ ਭਾਰਤੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਵਿਆਹ ਦੀਆਂ ਸਾਈਟਾਂ ‘ਤੇ ਆਪਣੇ ਫਰਜ਼ੀ ਪ੍ਰੋਫਾਈਲ ਪੋਸਟ ਕੀਤੇ ਸਨ। ਉਹ ਆਪਣੇ ਆਪ ਨੂੰ ਡਾਕਟਰ ਆਦਿ ਕਹਿੰਦੇ ਸਨ ਤੇ ਇਹ ਗਿਰੋਹ ਭੋਲੇਭਾਲੇ ਲੋਕਾਂ ਨੂੰ ਫਸਾਉਂਦਾ ਸੀ।