ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ 7,300 ਮੀਟਰ ਦੀ ਉਚਾਈ ਤੋਂ ਜ਼ਿੰਦਾ ਮਿਲੀ

0
652

Mountaineer Baljeet Kaur: ਭਾਰਤੀ ਪਰਬਤਾਰੋਹੀ ਬਲਜੀਤ ਕੌਰ 7,300 ਮੀਟਰ ਦੀ ਉਚਾਈ ਉੱਪਰ ਜ਼ਿੰਦਾ (Indian mountaineer Baljit Kaur alive) ਮਿਲੀ ਹੈ। ਬਚਾਅ ਕਾਰਜ ਵਿਚ ਲੱਗੀ ਟੀਮ ਨੇ ਉਸ ਨੂੰ ਜਿੰਦਾ ਵੇਖਿਆ ਹੈ।

ਇਕ ਮੁਹਿੰਮ ਦੇ ਪ੍ਰਬੰਧਕ ਨੇ ਦੱਸਿਆ ਕਿ ਮਾਊਂਟ ਅੰਨਪੂਰਨਾ ਉਤੇ ਕੈਂਪ 4 ਤੋਂ ਲਾਪਤਾ ਹੋਈ ਭਾਰਤੀ ਮਹਿਲਾ ਪਰਬਤਾਰੋਹੀ ਜ਼ਿੰਦਾ ਮਿਲ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਕ ਹਵਾਈ ਖੋਜ ਟੀਮ ਨੇ ਬਲਜੀਤ ਕੌਰ ਨੂੰ ਲੱਭ ਲਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਉਸ ਨੂੰ ਉੱਚ ਕੈਂਪ ਤੋਂ ਏਅਰਲਿਫਟ ਕਰਨ ਲਈ ਬਚਾਅ ਕਾਰਜ ਸ਼ੂਰੂ ਕਰਨ ਦੀ ਤਿਆਰੀ ਕਰ ਰਹੇ ਹਾਂ। ਏਰੀਅਲ ਸਰਚ ਟੀਮ ਦੁਆਰਾ ਬਲਜੀਤ ਨੂੰ ਕੈਂਪ IV ਵੱਲ ਇਕੱਲੇ ਉਤਰਦੇ ਦੇਖਿਆ ਗਿਆ ਹੈ।

ਦੱਸ ਦਈਏ ਕਿ ਪਹਿਲਾਂ ਖਬਰ ਆ ਰਹੀ ਸੀ ਕਿ ਵਿਸ਼ਵ ਰਿਕਾਰਡ ਬਣਾਉਣ ਵਾਲੀ ਭਾਰਤੀ ਮਹਿਲਾ ਪਰਬਤਾਰੋਹੀ ਬਲਜੀਤ ਕੌਰ (Mountaineer Baljeet Kaur) ਦੀ ਮਾਊਂਟ ਅੰਨਪੂਰਨਾ ਦੇ ਕੈਂਪ 4 ਨੇੜੇ ਸਿਖਰ ਸਥਾਨ ਤੋਂ ਉਤਰਦੇ ਸਮੇਂ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਉਸ ਸਮੇਂ ਲਾਪਤਾ ਹੋ ਗਈ ਜਦੋਂ ਉਹ ਚੋਟੀ ਉਤੇ ਚੜ੍ਹ ਕੇ ਵਾਪਸ ਉਤਰ ਰਹੀ ਸੀ। ਉਨ੍ਹਾਂ ਨੇ ਪੂਰਕ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਚੋਟੀ ਨੂੰ ਫਤਿਹ ਕੀਤਾ ਸੀ। ਉਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅੱਠ ਹਜ਼ਾਰ ਮੀਟਰ ਦੀਆਂ ਚਾਰ ਚੋਟੀਆਂ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਸੀ।