ਯੂਕ੍ਰੇਨ ‘ਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਸਟੂਡੈਂਟ ਦੀ ਮੌਤ

0
3985

ਖੀਵ (ਯੂਕ੍ਰੇਨ) | ਰੂਸ ਅਤੇ ਯੂਕ੍ਰੇਨ ਦੀ ਜੰਗ ਵਿਚਾਲੇ ਭਾਰਤ ਲਈ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ। ਯੂਕ੍ਰੇਨ ਦੀ ਸ਼ਹਿਰ ਖਾਰਖੀਵ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਖਾਰਖੀਵ ਬੌਰਡਰ ‘ਤੇ ਵਸਿਆ ਸ਼ਹਿਰ ਹੈ। ਇੱਥੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਅੱਜ ਸਵੇਰ ਤੋਂ ਹੀ ਇੱਥੇ ਗੋਲੀਬਾਰੀ ਜਾਰੀ ਸੀ। ਇਸ ਵਿੱਚ ਇੱਕ ਵਿਦਿਆਰਥੀ ਨੂੰ ਗੋਲੀ ਲੱਗੀ ਜਿਸ ਦੀ ਜਾਨ ਚਲੀ ਗਈ।

ਖਾਰਖੀਵ ਸ਼ਹਿਰ ਰੂਸ ਨਾਲ ਜੁੜਿਆ ਹੈ। ਇੱਥੇ ਹਾਲੇ ਵੀ ਕਾਫੀ ਭਾਰਤੀ ਸਟੂਡੈਂਟ ਜੁੜੇ ਹੋਏ ਹਨ।

ਗੋਲੀਬਾਰੀ ਵਿੱਚ ਮਾਰਿਆ ਗਿਆ ਭਾਰਤੀ ਸਟੂਡੈਂਟ ਕਰਨਾਟਕਾ ਦਾ ਰਹਿਣ ਵਾਲਾ ਹੈ। ਪਰਿਵਾਰ ਨਾਲ ਵਿਦੇਸ਼ ਮੰਤਰਾਲਾ ਗੱਲਬਾਤ ਕਰ ਰਿਹਾ ਹੈ।

ਯੂਕ੍ਰੇਨ ਵਿੱਚ ਪੰਜਾਬ ਸਣੇ ਪੂਰੇ ਦੇਸ਼ ਵਿੱਚੋਂ ਬੱਚੇ ਮੈਡੀਕਲ ਦੀ ਪੜ੍ਹਾਈ ਕਰਨ ਗਏ ਹੋਏ ਹਨ। ਪੰਜਾਬ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਉੱਥੇ ਫਸੇ ਹੋਏ ਹਨ।

ਕਦੇ ਟੀਵੀ ‘ਤੇ ਕਾਮੇਡੀ ਕਰਦੇ ਸਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ, ਸੁਣੋ ਪੂਰੀ ਕਹਾਣੀ