ਭਾਵਨਗਰ/ਗੁਜਰਾਤ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਉਚੇਰੀ ਪੜ੍ਹਾਈ ਜਾਂ ਸੁਨਹਿਰੇ ਭਵਿੱਖ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਕਈ ਵਾਰ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ ਜੋ ਮਾਤਾ-ਪਿਤਾ ਅਤੇ ਪਰਿਵਾਰ ਲਈ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਹਨ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਆਯੂਸ਼ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਵਿਚ ਪੜ੍ਹਨ ਵਾਲਾ ਸੂਬੇ ਦਾ ਦੂਜਾ ਵਿਦਿਆਰਥੀ ਸੀ, ਜਿਸ ਦੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਸ਼ੱਕੀ ਹਾਲਤ ਵਿਚ ਮੌਤ ਹੋਈ ਹੈ। 16 ਅਪ੍ਰੈਲ ਨੂੰ ਅਹਿਮਦਾਬਾਦ ਨਿਵਾਸੀ ਹਰਸ਼ ਪਟੇਲ ਮ੍ਰਿਤਕ ਪਾਇਆ ਗਿਆ ਸੀ। ਦੋਵਾਂ ਦੀਆਂ ਲਾਸ਼ਾਂ ਮਿਲੀਆਂ ਸਨ। ਦੋਵੇਂ ਇਕ ਦਿਨ ਤੋਂ ਵੱਧ ਸਮੇਂ ਤੋਂ ਲਾਪਤਾ ਸਨ ਅਤੇ ਦੋਵਾਂ ਮਾਮਲਿਆਂ ਵਿਚ ਫ਼ੋਨ ਗ਼ਾਇਬ ਸਨ।
ਅਜਿਹੀ ਹੀ ਇਕ ਖ਼ਬਰ ਕੈਨੇਡਾ ਤੋਂ ਪ੍ਰਾਪਤ ਹੋਈ ਹੈ, ਜਿਸ ਵਿਚ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ। ਮ੍ਰਿਤਕ ਦੀ ਪਛਾਣ ਆਯੂਸ਼ ਰਮੇਸ਼ਭਾਈ ਡਾਖਰਾ (23) ਵਜੋਂ ਹੋਈ ਹੈ ਅਤੇ ਉਹ ਗੁਜਰਾਤ ਦੇ ਭਾਵਨਗਰ ਨਾਲ ਸਬੰਧਤ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 5 ਮਈ ਤੋਂ ਲਾਪਤਾ ਸੀ ਅਤੇ ਹੁਣ ਬੀਤੀ 7 ਮਈ ਨੂੰ ਇਕ ਪੁਲ ਦੇ ਹੇਠਾਂ ਉਸ ਦੀ ਲਾਸ਼ ਮਿਲੀ ਸੀ। ਆਯੂਸ਼ ਦੇ ਪਿਤਾ ਰਮੇਸ਼ਭਾਈ ਡਾਖਰਾ ਗੁਜਰਾਤ ਪੁਲਿਸ ‘ਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਹਨ।