ਡਾਲਰ ਦੇ ਮੁਕਾਬਲੇ ਰੁਪਿਆ ਦੋ ਫੀਸਦੀ ਡਿੱਗਿਆ

0
585

ਨਵੀਂ ਦਿੱਲੀ . ਆਰਥਿਕ ਵਿਕਾਸ ਦਰ ਦੇ ਲਗਾਤਾਰ ਘੱਟਣ ਦਾ ਅਸਰ ਦੇਸ਼ ਦੀ ਮੁਦਰਾ ਤੇ ਵੀ ਹੋਇਆ ਹੈ। ਹਾਲਾਤ ਇਹ ਹਨ ਕਿ ਰੁਪਿਆ ਪਿਛਲੇ ਇਕ ਸਾਲ ਤੋਂ ਡਾਲਰ ਦੇ ਮੁਕਾਬਲੇ ਏਸ਼ੀਆ ਦੀ ਤੀਜੀ ਕਮਜ਼ੋਰ ਕਰਸੀ ਸਾਬਿਤ ਹੋਇਆ ਹੈ। ਬਲੂਮਬਰਗ ਦੀ ਰਿਪੋਟ ਮੁਤਾਬਕ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਡਾਲਰ ਦੇ ਮੁਕਾਬਲੇ ਰੁਪਿਆ ਦੋ ਫੀਸਦੀ ਤੱਕ ਡਿੱਗ ਚੁੱਕਾ ਹੈ।
2019 ‘ਚ ਹੀ ਨਹੀਂ ਬਲਕਿ 2018 ਵਿਚ ਵੀ ਭਾਰਤੀ ਕਰਸੀਂ 8 ਫੀਸਦੀ ਕਮਜ਼ੋਰ ਹੋਇਆ ਸੀ। ਪਿਛਲੇ 10 ਸਾਲਾਂ ‘ਚ ਅੱਠ ਵਾਰ ਰੁਪਏ ਦੀ ਕੀਮਤ ਘੱਟੀ ਹੈ। ਜੇਕਰ ਗੱਲ ਕਰੀਏ ਮਲੇਸ਼ਿਆ ਦੀ ਤਾਂ ਉਸ ਦੀ ਮੁਦਰਾ 6.3 ਫੀਸਦੀ, ਫਿਲਿਪੀਨ ਦੀ 1.5 ਫੀਸਦੀ ਮਜ਼ਬੂਤ ਹੋਈ ਹੈ।
ਪਿਛਲੇ ਇਕ ਸਾਲ ‘ਚ ਬੰਗਲਾਦੇਸ਼ ਦੀ ਕਰਸੀਂ ਟਕਾ ਨੇ ਵੀ ਭਾਰਤੀ ਕਰਸੀਂ ਨਾਲੋ 50 ਬੇਸਿਸ ਪੂਆਂਇਟ ਦੇ ਕਰੀਬ ਪ੍ਰਦਰਸ਼ਨ ਕੀਤਾ ਹੈ। ਅਰਥਵਿਵਸਥਾ  ਦੇ ਬਾਕੀ ਪੈਮਾਨੀਆਂ ਤੇ ਵੀ ਬੰਗਲਾਦੇਸ਼ ਭਾਰਤ ਨੂੰ ਚੁਣੌਤੀ ਦੇ ਰਿਹਾ ਹੈ। ਉਥੇ ਹੀ ਪਾਕਿਸਤਾਨੀ ਰੁਪਏ ਦੀ ਕੀਮਤ ਵੀ ਪਿਛਲੇ 12 ਮਹੀਨਿਆਂ ਤੋਂ ਘੱਟੀ ਹੈ।


Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।