ਨਵੀਂ ਦਿੱਲੀ . ਵਿਸ਼ਵ ਭਰ ਤੋਂ ਆ ਰਹੀਆਂ ਕੋਰੋਨਾ ਵਾਇਰਸ ਦੇ ਫੈਲਣ ਦੀਆਂ ਖ਼ਬਰਾਂ ਵਿੱਚ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਦੱਸਿਆ ਕਿ ਭਾਰਤ ਕੋਰੋਨਾ ਦੀ ਤੀਜੀ ਸਟੇਜ ਤੋਂ ਬਚ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ-19 ਦੇ ਕਹਿਰ ਨਾਲ ਜੂਝਣ ਵਿੱਚ ਭਾਰਤ ਹੋਰ ਕਈ ਦੇਸ਼ਾਂ ਤੋਂ ਬਿਹਤਰ ਢੰਗ ਨਾਲ ਪ੍ਰਤੀਕਿਰਿਆ ਦੇਣ ਵਿੱਚ ਠੀਕ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਪ੍ਰਤੀ 10 ਲੱਖ ਉੱਤੇ ਦੇਸ਼ ਵਿਚ ਘੱਟ ਕੇਸ ਹਨ। ਕੋਰੋਨਾ ਨਾਲ ਮੌਤ ਦਰ 3 ਫ਼ੀਸਦੀ ਹੈ ਜੋ ਹੋਰਾਂ ਮੁਕਾਬਲੇ ਕਾਫ਼ੀ ਘੱਟ ਹੈ। ਕੋਰੋਨਾ ਨਾਲ ਪੀੜਤਾਂ ਦੇ ਰਿਕਵਰੀ ਰੇਟ ਦੁਨੀਆ ਤੋਂ ਬਹੁਤ ਹੱਦ ਤਕ ਚੰਗਾ ਹੈ ਤੇ ਨਾਲ ਹੀ ਮਾਰਚ ਵਿਚ ਮਾਮਲੇ ਦੁੱਗਣੇ ਹੋਣ ਵਿਚ ਤਿੰਨ ਦਿਨ ਲੱਗ ਗਏ ਸਨ। ਜੋ ਹੁਣ 9 ਦਿਨ ਦੇ ਆਸਪਾਸ ਹਨ। ਭਾਰਤ ਨੂੰ ਤੀਜੀ ਸਟੇਜ ਵਿਚ ਪਹੁੰਚਣ ਤੋਂ ਰੋਕ ਲਿਆ ਗਿਆ ਹੈ।
ਭਾਰਤ ਕਮਿਊਨਿਟੀ ਟਰਾਂਸਮਿਸ਼ਨ ਤੋਂ ਬਚਿਆ
ਪਹਿਲੀ ਸਟੇਜ ਹੁੰਦੀ ਹੈ, ਪਹਿਲਾ ਕੇਸ ਤੇ ਫਿਰ ਲੋਕਲ ਟਰਾਂਸਮਿਸ਼ਨ ਦੂਜੀ ਸਟੇਜ
ਹੁੰਦੀ ਹੈ। ਕੋਵਿਡ-19 ਦੀ ਤੀਜੀ ਸਟੇਜ ਵਿੱਚ ਕੋਰੋਨਾ ਪੂਰੀ ਕਮਿਊਨਟੀ ਵਿਚ
ਫੈਲਦਾ ਹੈ ਤੇ ਮਰੀਜ਼ਾਂ ਵਿੱਚ ਵਾਇਰਸ ਦੇ ਸਰੋਤ ਪਤਾ ਕਰਨੇ ਮੁਸ਼ਕਿਲ ਹੋ ਜਾਂਦੇ ਹਨ। ਵਾਇਰਸ ਦੇ
ਹੌਟਸਪੌਟ ਜਾਂ ਕੰਫਰ ਮਰੀਜ਼ਾ ਦੇ ਸੰਪਰਕ ਵਿਚਲੇ ਲੋਕਾਂ ਵਿਚ ਸੰਕੇਤ ਨਹੀਂ ਮਿਲਦੇ,
ਪਰ ਇਹ ਵਾਇਰਸ
ਉਨ੍ਹਾਂ ਵਿਚ ਹੁੰਦਾ ਹੈ। ਇੱਕ ਵਾਰ ਇਸ ਪੜਾਅ ਵਿੱਚ ਪੀੜਤ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ
ਬੇਹੱਦ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਟਰਾਂਸਮਿਸ਼ਨ ਦੀ ਚੇਨ ਨੂੰ ਤੋੜਨ ਦੇ ਸਰੋਤ ਹੀ ਨਹੀਂ ਮਿਲਦੇ
।
ਕੀ ਹੈ ਕਮਿਊਨਿਟੀ ਟਰਾਂਸਮਿਸ਼ਨ ਦਾ ਮਤਲਬ
ਵਿਸ਼ਵ ਸਿਹਤ ਸੰਗਠਨ
ਦੀ ਦੱਖਣ ਪੂਰਵ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਦੇ ਹਵਾਲੇ ਨਾਲ ਵੈਦਰ .ਕਾਮ ਨੇ ਲਿਖਿਆ
ਹੈ ਕਿ ਕਿਸੇ ਵੀ ਦੇਸ਼ ਵਿੱਚ ਕੋਵਿਡ 19 ਵਾਇਰਸ ਕਮਿਊਨਿਟੀ ਟਰਾਂਸਮਿਸ਼ਨ ਦੀ ਸਟੇਜ ਉੱਤੇ ਹੈ।
ਜਦੋਂ ਵਾਇਰਸ ਦੇ ਕਿਸੇ ਪਾਜਿਟਿਵ ਕੇਸ ਵਿੱਚ ਵਾਇਰਸ ਦੇ ਸਰੋਤ ਜਾਂ ਕਾਰਨ ਦਾ ਪਤਾ ਨਹੀਂ ਚੱਲ ਰਿਹਾ
ਹੁੰਦਾ ਹੈ।
ਅੰਤਰਰਾਸ਼ਟਰੀ
ਯਾਤਰਾ ਦੀ ਹਿਸਟਰੀ ਨਹੀਂ ਹੁੰਦੀ ਹੈ, ਕਿਸੇ ਮਰੀਜ਼ ਦੇ ਨਾਲ ਸੰਪਰਕ ਨਹੀਂ ਹੋਣ ਦੇ ਬਾਵਜੂਦ
ਕੋਈ ਪਾਜਿਟਿਵ ਕੇਸ ਮਿਲੇ ਤਾਂ ਇਸ ਨੂੰ ਕਮਿਊਨਿਟੀ ਟਰਾਂਸਮਿਸ਼ਨ ਦਾ ਪ੍ਰਮਾਣ ਸਮਝਿਆ ਜਾਂਦਾ ਹੈ।
ਕਮਊਨਿਟੀ ਸਟੇਜ ਤੋਂ ਬਾਅਦ ਆਉਂਦੀ ਹੈ ਚੌਥੀ ਜਾਨਲੇਵਾ ਸਟੇਜ
ਟਰਾਂਸਮਿਸ਼ਨ ਦੀ
ਆਖ਼ਰੀ ਸਟੇਜ ਵਿੱਚ ਵੱਡੇ ਪੈਮਾਨੇ ਉੱਤੇ ਵਾਇਰਸ ਫੈਲਦਾ ਹੈ ਅਤੇ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ
ਗਿਣਤੀ ਗੁਣਾਤਮਿਕ ਰੂਪ ਤੋਂ ਵਧਦੀ ਹੈ। ਇਸ ਸਟੇਜ ਵਿੱਚ ਵਾਇਰਸ ਜਾਨਲੇਵਾ ਮਹਾਂਮਾਰੀ ਹੋ ਜਾਂਦਾ ਹੈ
। ਜਿਵੇਂ ਚੀਨ ਦੇ ਬਾਅਦ ਇਟਲੀ ਅਤੇ ਅਮਰੀਕਾ ਵਿੱਚ ਇਸ ਸਟੇਜ ਨੂੰ ਵੇਖਿਆ ਗਿਆ।