ਭਾਰਤ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ਾਂ ‘ਚੋਂ ਦੂਜੇ ਨੰਬਰ ‘ਤੇ ਆਇਆ, ਇਕ ਦਿਨ ‘ਚ ਆਉਦੇ ਨੇ 80 ਹਜ਼ਾਰ ਤੋਂ ਵੱਧ ਕੇਸ

0
991

ਜਲੰਧਰ . ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਹੁਣ ਭਾਰਤ ਬ੍ਰਾਜੀਲ ਨੂੰ ਪਛਾੜ ਕੇ ਦੂਸਰੇ ਨੰਬਰ ਤੇ ਆ ਗਿਆ ਹੈ। ਭਾਰਤ ਵਿਚ ਹੁਣ ਤੱਕ ਕੁਲ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 42 ਲੱਖ ਦੇ ਕਰੀਬ ਪਹੁੰਚ ਗਈ ਹੈ, ਪਹਿਲਾਂ ਬ੍ਰਾਜੀਲ 40 ਲੱਖ ਕੇਸਾਂ ਨਾਲੋਂ ਦੂਸਰੇ ਨੰਬਰ ਤੇ ਸੀ। ਹੁਣ ਦੇਸ਼ ਵਿਚ 42 ਲੱਖ ਦੇ ਕਰੀਬ ਕੇਸ ਹੋਣ ਦੇ ਨਾਲ ਭਾਰਤ ਕੋਰੋਨਾ ਪ੍ਰਭਾਵਿਤ ਦੇਸ਼ਾਂ ਵਿਚੋਂ ਦੂਜੇ ਨੰਬਰ ਤੇ ਆ ਗਿਆ ਹੈ। ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 70 ਤੋਂ ਵੱਧ ਹੈ। ਦੱਸ ਦਈਏ ਕਿ ਭਾਰਤ ਵਿਚ ਇਕ ਦਿਨ ਵਿਚ 80-85 ਹਜਾਰ ਕੇਸ ਸਾਹਮਣੇ ਆ ਰਹੇ ਹਨ।

ਸਭ ਤੋਂ ਵੱਧ ਪਹਿਲੇ ਕੋਰੋਨਾ ਪ੍ਰਭਾਵਿਤ ਦੇਸ਼

ਅਮਰੀਕਾ – 6,415,280
ਭਾਰਤ – 4,109,476
ਬ੍ਰਾਜੀਲ – 4,093,586
ਰਸ਼ੀਆ – 1,020,310
ਪੇਰੂ – 676,848