ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਦੇ ਘਰ, ਫਾਰਮ ਹਾਊਸ ਤੇ ਕਰੈਸ਼ਰ ‘ਤੇ ਇਨਕਮ ਟੈਕਸ ਦਾ ਛਾਪਾ

0
522

ਭੋਆ। ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਦੇ ਘਰ, ਫਾਰਮ ਹਾਊਸ ਤੇ ਕਰੈਸ਼ਰ ‘ਤੇ ਇਨਕਮ ਟੈਕਸ ਦੀ ਟੀਮ ਨੇ ਛਾਪੇਮਾਰੀ ਕੀਤੀ। ਜੋਗਿੰਦਰਪਾਲ ਦੇ ਕਈ ਨਜ਼ਦੀਕੀਆਂ ਦੇ ਘਰਾਂ ਵਿਚ ਵੀ ਇਨਕਮ ਟੈਕਸ ਦੀ ਛਾਪੇਮਾਰੀ ਜਾਰੀ ਹੈ।

ਸਾਬਕਾ ਵਿਧਾਇਕ ਜੋਗਿੰਦਰਪਾਲ ਆਪਣੇ ਕਾਰਜਕਾਲ ਦੌਰਾਨ ਅਕਸਰ ਸੁਰਖੀਆਂ ਵਿਚ ਰਹਿੰਦੇ ਸਨ। ਆਪਣੇ ਕਾਰਜਕਾਲ ਦੌਰਾਨ ਜਮ੍ਹਾ ਕੀਤੀ ਗਈ ਆਦਮਨ ਤੇ ਉਸ ਦੇ ਸਰੋਤਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਇਨਕਮ ਟੈਕਸ ਵਿਭਾਗ ਦੀ ਨਜ਼ਰ ਸਾਬਕਾ ਵਿਧਾਇਕ ‘ਤੇ ਸੀ।

ਇਸੇ ਕਾਰਨ ਜੋਗਿੰਦਰਪਾਲ ਦੇ ਘਰ ਸੁਜਾਨਪੁਰ ਵਿਚ ਇਨਕਮ ਟੈਕਸ ਟੀਮ ਨੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕਰਸ਼ਰ, ਫਾਰਮ ਹਾਊਸ ‘ਤੇ ਵੀ ਟੀਮ ਪਹੁੰਚੀ ਹੈ। ਪਠਾਨਕੋਟ ਜ਼ਿਲ੍ਹੇ ਵਿਚ ਉਨ੍ਹਾਂ ਦੇ ਕਈ ਨਜ਼ਦੀਕੀ ਲੋਕਾਂ ‘ਤੇ ਵੀ ਟੀਮ ਨੇ ਛਾਪੇਮਾਰੀ ਕੀਤੀ।