ਆਮਦਨ ਕਰ ਵਿਭਾਗ ਨੇ BSP ਸਾਂਸਦ ਹਾਜ਼ੀ ਫਲਜ਼ੂਰ ਦੇ ਘਰ ਮਾਰਿਆ ਛਾਪਾ, ਕਾਰਵਾਈ ਜਾਰੀ

0
604

ਚੰਡੀਗੜ੍ਹ । ਇਨਕਮ ਟੈਕਸ ਵਿਭਾਗ ਨੇ ਬਸਪਾ ਸੰਸਦ ਹਾਜ਼ੀ ਫਜ਼ਲੂਰ ਰਹਿਮਾਨ ਦੇ ਘਰ ਛਾਪਾ ਮਾਰਿਆ ਹੈ। ਦਿੱਲੀ ਅਤੇ ਦੇਹਰਾਦੂਨ ਤੋਂ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਉਸ ਦੇ ਤਿੰਨ ਨਿਵਾਸ ਸਥਾਨਾਂ, ਦਫਤਰ ਅਤੇ ਫੈਕਟਰੀ ‘ਤੇ ਛਾਪੇਮਾਰੀ ਕੀਤੀ। ਟੀਮ ਨੇ ਸਾਰੀਆਂ ਥਾਵਾਂ ‘ਤੇ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸੰਸਦ ਮੈਂਬਰ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਆਪਣੇ ਘਰਾਂ, ਦਫਤਰਾਂ ਅਤੇ ਫੈਕਟਰੀਆਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਇਸ ਛਾਪੇਮਾਰੀ ਦੇ ਪਿੱਛੇ ਗੈਰ-ਅਨੁਪਾਤਕ ਜਾਇਦਾਦਾਂ ਨੂੰ ਮੰਤਵ ਮੰਨਿਆ ਜਾ ਰਿਹਾ ਹੈ। ਲਾਕਡਾਊਨ ਦੌਰਾਨ ਸੰਸਦ ਮੈਂਬਰ ਵੱਲੋਂ 138 ਕਰੋੜ ਰੁਪਏ ਦਾ ਲੈਣ-ਦੇਣ ਕੀਤੇ ਜਾਣ ਦੀ ਵੀ ਚਰਚਾ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰੀ ਕੁਝ ਨਹੀਂ ਦੱਸ ਰਿਹਾ।

ਆਮਦਨ ਕਰ ਅਧਿਕਾਰੀਆਂ ਨੇ ਘਰਾਂ, ਦਫਤਰਾਂ ਅਤੇ ਫੈਕਟਰੀਆਂ ਵਿਚ ਸਾਰੇ ਪਰਿਵਾਰਕ ਮੈਂਬਰਾਂ, ਨੌਕਰਾਂ ਅਤੇ ਕਰਮਚਾਰੀਆਂ ਦੇ ਮੋਬਾਇਲ ਫੋਨ ਬੰਦ ਕਰ ਦਿੱਤੇ। ਟੀਮ ਨੇ ਫੈਕਟਰੀ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਘਰ ਜਾਣ ਦਿੱਤਾ, ਜਦੋਂਕਿ ਦਫ਼ਤਰ ਦੇ ਕਰਮਚਾਰੀਆਂ ਨੂੰ ਉਥੇ ਹੀ ਰੋਕ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ‘ਚ ਸ਼ਾਮਲ ਅਧਿਕਾਰੀਆਂ ਨੇ ਪੰਜਾਂ ਥਾਵਾਂ ‘ਤੇ ਜ਼ਰੂਰੀ ਦਸਤਾਵੇਜ਼, ਲੈਪਟਾਪ, ਕੰਪਿਊਟਰ ਆਦਿ ਆਪਣੇ ਕਬਜ਼ੇ ‘ਚ ਲੈ ਲਏ । ਟੀਮ ਘਰ ਵਿਚ ਮੌਜੂਦ ਕੀਮਤੀ ਸਾਮਾਨ, ਗਹਿਣੇ ਆਦਿ ਦਾ ਵੀ ਮੁਲਾਂਕਣ ਕਰ ਰਹੀ ਹੈ।

ਹਾਜ਼ੀ ਫਜ਼ਲੂਰ ਰਹਿਮਾਨ ਪੱਛਮੀ ਯੂਪੀ ਅਤੇ ਪੰਜਾਬ ਦੇ ਮੀਟ ਕਾਰੋਬਾਰੀ ਵੀ ਹਨ। ਗਗਲਹੇੜੀ ਇਲਾਕੇ ਦੇ ਪਿੰਡ ਹਰੋਦਾ ਵਿਚ ਉਸ ਦੀ ALM ਮੀਟ ਫੈਕਟਰੀ ਹੈ। ਇਸ ਤੋਂ ਇਲਾਵਾ ਉਸ ਦੀ ਪੰਜਾਬ ਦੇ ਡੇਰਾਬੱਸੀ ਵਿਚ ਵੀ ਮੀਟ ਦੀ ਫੈਕਟਰੀ ਹੈ। ਮੰਗਲਵਾਰ ਸਵੇਰੇ ਕਰੀਬ 11 ਵਜੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਜਵਾਨਾਂ ਨੂੰ ਲੈ ਕੇ ਬਸਪਾ ਸਾਂਸਦ ਦੇ ਤਿੰਨ ਘਰਾਂ, ਹਰੋਦਾ ਸਥਿਤ ਦਫ਼ਤਰ ਅਤੇ ਮੀਟ ਫੈਕਟਰੀ ‘ਤੇ ਛਾਪੇਮਾਰੀ ਕੀਤੀ।

ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਬਸਪਾ ਸਾਂਸਦ ਦੇ ਲਿੰਕ ਰੋਡ ‘ਤੇ ਸਥਿਤ ਦੋਵੇਂ ਘਰਾਂ, ਦਫ਼ਤਰ ਅਤੇ ਢੋਲੀਖਾਲ ਸਥਿਤ ਪੁਰਾਣੀ ਰਿਹਾਇਸ਼ ਨੂੰ ਘੇਰ ਲਿਆ। ਹਰੋਦਾ ਸਥਿਤ ਮੀਟ ਫੈਕਟਰੀ ‘ਤੇ ਵੀ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਪੂਰੀ ਫੈਕਟਰੀ ਦੀ ਘੇਰਾਬੰਦੀ ਕਰ ਦਿੱਤੀ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਸਾਰੀਆਂ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਟੀਮ ਦੇਰ ਰਾਤ ਤੱਕ ਸਰਵੇ ਵਿਚ ਲੱਗੀ ਹੋਈ ਸੀ। ਪੰਜਾਬ ‘ਚ ਸੰਸਦ ਮੈਂਬਰ ਦੀ ਮੀਟ ਫੈਕਟਰੀ ‘ਤੇ ਵੀ ਕਾਰਵਾਈ ਦੀ ਗੱਲ ਕਹੀ ਗਈ ਹੈ।

ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਬਸਪਾ ਸੰਸਦ ਹਾਜ਼ੀ ਦੇ ਪੰਜ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਦੇਹਰਾਦੂਨ ਅਤੇ ਦਿੱਲੀ ਤੋਂ ਆਮਦਨ ਕਰ ਵਿਭਾਗ ਦੇ ਅਧਿਕਾਰੀ ਕਰੀਬ 15 ਵਾਹਨਾਂ ਨਾਲ ਸਹਾਰਨਪੁਰ ਪੁੱਜੇ। ਸੁਰੱਖਿਆ ਲਈ ਆਈ.ਟੀ.ਬੀ.ਪੀ. ਦੇ ਜਵਾਨਾਂ ਦੀਆਂ ਪੰਜ ਗੱਡੀਆਂ ਵੀ ਉਨ੍ਹਾਂ ਦੇ ਨਾਲ ਸਨ। ਮੰਗਲਵਾਰ ਸਵੇਰੇ ਕਰੀਬ 11 ਵਜੇ ਸਾਰੀਆਂ ਟੀਮਾਂ ਨੇ ਪੂਰੀ ਤਿਆਰੀ ਨਾਲ ਰਲ ਕੇ ਛਾਪੇਮਾਰੀ ਕੀਤੀ। ਸੰਸਦ ਮੈਂਬਰ ਦੇ ਲਿੰਕ ਰੋਡ ’ਤੇ ਸਥਿਤ ਦੋ ਘਰਾਂ, ਘਰ ਦੇ ਸਾਹਮਣੇ ਸਥਿਤ ਦਫ਼ਤਰ, ਢੋਲੀਵਾਲ ਸਥਿਤ ਪੁਰਾਣੀ ਕੋਠੀ ਅਤੇ ਮੀਟ ਫੈਕਟਰੀ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ।

ਇਸ ਦੌਰਾਨ ਟੀਮ ਵੱਲੋਂ ਸੰਸਦ ਮੈਂਬਰ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ, ਜਿਸ ਦੇ ਆਧਾਰ ‘ਤੇ ਸੰਸਦ ਮੈਂਬਰ ਦੇ ਹੋਰ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਵੀ ਇਨਕਮ ਟੈਕਸ ਅਧਿਕਾਰੀਆਂ ਦੀ ਰਾਡਾਰ ‘ਤੇ ਆ ਗਏ ਹਨ, ਉਨ੍ਹਾਂ ‘ਤੇ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ। ਸੰਸਦ ਮੈਂਬਰ ਦੀ ਥਾਂ ’ਤੇ ਕੀਤੀ ਜਾ ਰਹੀ ਇਸ ਕਾਰਵਾਈ ਨੇ ਉਨ੍ਹਾਂ ਦੇ ਜਾਣਕਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਪੂਰੀ ਤਿਆਰੀ ਨਾਲ ਆਈ ਹੈ। ਉਹ ਠੰਡ ਤੋਂ ਬਚਣ ਲਈ ਬੈੱਡ ਆਦਿ ਲੈ ਕੇ ਆਏ ਹਨ, ਨਾਲ ਹੀ ਆਈ.ਟੀ.ਬੀ.ਪੀ. ਦੇ ਜਵਾਨ ਵੀ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਹਨ। ਦੱਸਿਆ ਜਾਂਦਾ ਹੈ ਕਿ ਟੀਮ ਹਰ ਆਈਟਮ ਦਾ ਮੁਲਾਂਕਣ ਕਰ ਰਹੀ ਹੈ। ਅਜਿਹੇ ‘ਚ ਅਗਲੇ ਤਿੰਨ-ਚਾਰ ਦਿਨਾਂ ਤੱਕ ਛਾਪੇਮਾਰੀ ਦੀ ਕਾਰਵਾਈ ਲਗਾਤਾਰ ਜਾਰੀ ਰਹਿ ਸਕਦੀ ਹੈ।

ਆਮਦਨ ਕਰ ਵਿਭਾਗ ਨੇ ਯੂਪੀ ਦੇ ਸਹਾਰਨਪੁਰ ਤੋਂ ਬਸਪਾ ਸਾਂਸਦ ਦੇ ਘਰ ਛਾਪੇਮਾਰੀ ਕੀਤੀ ਹੈ। ਦਿੱਲੀ, ਉੱਤਰ ਪ੍ਰਦੇਸ਼ ਤੋਂ ਇਲਾਵਾ ਪੰਜਾਬ ਦੇ ਡੇਰਾਬੱਸੀ ਸਥਿਤ ਉਸ ਦੀ ਫੈਕਟਰੀ ‘ਤੇ ਵੀ ਕਾਰਵਾਈ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਕਰੀਬ 20 ਥਾਵਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਸਦੀ ਕੰਪਨੀ ALM ਮੀਟ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ।