ਨਵੇਂ ਸਾਲ ਦੇ ਮੱਦੇਨਜ਼ਰ ਜਲੰਧਰ ਪੁਲਿਸ ਸਖਤ, PPR ਮਾਰਕੀਟ ਨੂੰ ਐਲਾਨਿਆ ‘ਨੋ-ਵ੍ਹੀਕਲ ਜ਼ੋਨ’, ਹੁੱਲੜਬਾਜ਼ਾਂ ‘ਤੇ ਹੋਵੇਗੀ ਇਹ ਕਾਰਵਾਈ

0
572

ਜਲੰਧਰ, 30 ਦਸੰਬਰ | ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਹਨ, ਜਿਸ ਵਿਚ ਸ਼ਹਿਰ ਦੀ ਸਭ ਤੋਂ ਅਹਿਮ PPR ਮਾਰਕੀਟ ਨੂੰ ਨੋ-ਵ੍ਹੀਕਲ ਜ਼ੋਨ ਐਲਾਨਿਆ ਹੈ। ਇਸ ਵਾਰ ਦੋ ਪਹੀਆ ਵਾਹਨਾਂ ਨੂੰ PPR ਮਾਰਕੀਟ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਸੀਪੀ ਸਵਪਨ ਸ਼ਰਮਾ ਨੇ ਕਿਹਾ – ਇਹ ਫੈਸਲਾ ਜਸ਼ਨਾਂ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ।

New Year के जश्न को लेकर जालंधर पुलिस सख्त, PPR मार्कीट को लेकर बनाई ये योजना - new year celebration in jalandhar-mobile

ਕਮਿਸ਼ਨਰੇਟ ਪੁਲਿਸ ਦੇ ADCP ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਪੁਲਿਸ ਨੇ ਪੂਰੇ ਸ਼ਹਿਰ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਜੇਕਰ ਕੋਈ ਸ਼ਰਾਬ ਪੀ ਕੇ ਵੀ ਹੰਗਾਮਾ ਕਰਦਾ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਨਾਲ ਹੀ ਨਵੇਂ ਸਾਲ ਦੇ ਮੱਦੇਨਜ਼ਰ ਸ਼ਹਿਰ ਵਿਚ ਕਈ ਥਾਵਾਂ ਤੋਂ ਟਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਿਸ ਨੇ ਮਾਡਲ ਟਾਊਨ ਵਿਚ ਵੀ ਡਾਇਵਰਸ਼ਨ ਲਗਾ ਦਿੱਤੀ ਹੈ। ਜਿਥੇ ਕਾਰਾਂ ਦੀ ਐਂਟਰੀ ਵੀ ਬੰਦ ਕਰ ਦਿੱਤੀ ਹੈ।