ਸ਼ਰਧਾ ਮਰਡਰ ਕੇਸ ‘ਚ ਪੁਲਿਸ ਹੱਥ ਲੱਗੀ ਆਫਤਾਬ ਦੀ ਡਾਇਰੀ, 35 ਟੁਕੜਿਆਂ ਨੂੰ ਟਿਕਾਣੇ ਲਾਉਣ ਦੀ ਪੜ੍ਹੋ ਕਿਵੇਂ ਘੜੀ ਸੀ ਸਾਜ਼ਿਸ਼, ਵੱਡਾ ਖੁਲਾਸਾ

0
2205

ਦਿੱਲੀ| ਪੁਲਿਸ ਨੂੰ ਆਫਤਾਬ ਦੇ ਘਰੋਂ ਡਾਇਰੀ ਮਿਲੀ ਹੈ, ਜਿਸ ਤੋਂ ਵੱਡੇ ਖੁਲਾਸੇ ਹੋ ਰਹੇ ਹਨ। ਪੁਲਿਸ ਅਨੁਸਾਰ ਆਰੋਪੀ ਆਫਤਾਬ ਨੇ ਡਾਇਰੀ ‘ਚ ਸ਼ਰਧਾ ਦੇ ਟੁਕੜਿਆਂ ਦਾ ਹਿਸਾਬ-ਕਿਤਾਬ ਲਿਖਿਆ ਹੋਇਆ ਹੈ। ਡਾਇਰੀ ‘ਚ ਕਿਸ-ਕਿਸ ਟੁਕੜੇ ਨੂੰ ਕਿੱਥੇ ਸੁੱਟਿਆ ਹੈ, ਉਸ ਬਾਰੇ ਲਿਖਿਆ ਦੱਸਿਆ ਜਾ ਰਿਹਾ ਹੈ। ਇਸੇ ਡਾਇਰੀ ਦੇ ਆਧਾਰ ‘ਤੇ ਪੁਲਿਸ ਨੇ ਕਈ ਲਾਸ਼ ਦੇ ਟੁਕੜੇ ਵੀ ਜੰਗਲ ‘ਚੋਂ ਬਰਾਮਦ ਕੀਤੇ ਹਨ। ਦੋਸ਼ੀ ਆਫਤਾਬ ਦੀ ਡਾਇਰੀ ਇਸ ਮਰਡਰ ‘ਚ ਹੋਰ ਸੰਨਸਨੀਖੇਜ਼ ਖੁਲਾਸੇ ਕਰਵਾਏਗੀ । ਸ਼ਰਧਾ ਨੇ ਕਈ ਦੋਸਤਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਇਸ ਰਿਲੇਸ਼ਨ ‘ਚ ਨਹੀਂ ਰਹਿਣਾ ਚਾਹੁੰਦੀ ਆਫਤਾਬ ਡਰੱਗ ਦਾ ਆਦੀ ਹੈ ਤੇ ਮਾਰਦਾ ਕੁੱਟਦਾ ਹੈ।