ਤੱਪਦੀ ਧੁੱਪ ‘ਚ ਨਵਜਾਤ ਬੱਚੇ ਨੂੰ ਕੋਈ ਬਾਲਟੀ ‘ਚ ਸੁੱਟ ਗਲੀ ‘ਚ ਛੱਡ ਗਿਆ

0
3722

ਹੁਸ਼ਿਆਰਪੁਰ (ਅਮਰੀਕ ਕੁਮਾਰ) | ਸ਼ਹਿਰ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਸ਼ਿਵਾਲਿਕ ਇਨਕਲੇਵ ਦੀ ਗਲੀ ਨੰਬਰ 3 ਵਿੱਚ ਕੋਈ ਬਾਲਟੀ ਵਿੱਚ ਨਵਜਾਤ ਬੱਚੇ ਨੂੰ ਛੱਡ ਗਿਆ।

ਦੁਪਹਿਰ ਵੇਲੇ ਲੋਕਾਂ ਨੇ ਬੱਚੇ ਦੀ ਰੋਣ ਦੀ ਅਵਾਜ਼ ਸੁਣੀ। ਜਦੋਂ ਕੁੱਝ ਲੋਕਾਂ ਨੇ ਗਲੀ ਵਿੱਚ ਪਈ ਬਾਲਟੀ ਨੂੰ ਚੈੱਕ ਕੀਤਾ ਤਾਂ ਉਸ ਵਿੱਚ ਇੱਕ ਬੱਚਾ ਪਿਆ ਹੋਇਆ ਸੀ। ਬੱਚੇ ਨੂੰ ਮੁਹੱਲੇ ਵਿੱਚ ਹੀ ਰਹਿਣ ਵਾਲੀ ਡਾਕਟਰ ਨੀਲਮ ਸੰਧੂ ਕੋਲ ਲਿਜਾਇਆ ਗਿਆ। ਪੁਲਿਸ ਨੇ ਬੱਚੇ ਨੂੰ ਸਿਵਿਲ ਹਸਪਤਾਲ ਭਿਜਵਾ ਦਿੱਤਾ ਹੈ।

ਬੱਚੇ ਨੂੰ ਕੌਣ ਇਸ ਹਾਲ ਵਿੱਚ ਛੱਡ ਕੇ ਗਿਆ ਹੈ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)