ਮੋਹਾਲੀ | ਮਦਦ ਦੇ ਬਹਾਨੇ ਨੌਸਰਬਾਜ਼ਾਂ ਨੇ ਬਜ਼ੁਰਗ ਵਿਅਕਤੀ ਦਾ ATM ਬਦਲਿਆ ਤੇ ਖਾਤੇ ਵਿਚੋਂ 49 ਹਜ਼ਾਰ ਰੁਪਏ ਕਢਵਾ ਲਏ। ਬਜ਼ੁਰਗ ਨੂੰ ਫੋਨ ‘ਤੇ ਮੈਸੇਜ ਆਉਣ ‘ਤੇ ਠੱਗੀ ਦਾ ਪਤਾ ਲੱਗਾ।
ਜਦੋਂ ਉਹ ਪੈਸੇ ਕਢਵਾਉਣ ਲੱਗੇ ਤਾਂ ਉੱਥੇ ਖੜ੍ਹੇ 2 ਨੌਜਵਾਨਾਂ ਨੇ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਨੌਜਵਾਨਾਂ ਨੇ ਬਜ਼ੁਰਗ ਦਾ ਏਟੀਐਮ ਬਦਲ ਲਿਆ ਅਤੇ ਪੈਸੇ ਨਹੀਂ ਹੋਣ ਦੀ ਗੱਲ ਕਹਿ ਕੇ ਭੇਜ ਦਿੱਤਾ। ਬਜ਼ੁਰਗ ਨੇ ਤਹਿਸੀਲ ਮਾਰਗ ‘ਤੇ ਸਿਟੀ ਹਸਪਤਾਲ ਦੇ ਨਾਲ ਲੱਗਦੇ ਏਟੀਐਮ ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪੈਸੇ ਨਹੀਂ ਨਿਕਲੇ।
ਬਜ਼ੁਰਗ ਰਮਿੰਦਰ ਵਾਸੀ ਪਰਾਗਪੁਰ ਨੇ ਦੱਸਿਆ ਕਿ ਉਹ ਡੀਸੀ ਦਫ਼ਤਰ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਹਨ ਅਤੇ ਪੈਨਸ਼ਨ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਉਹ ਪਤਨੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਆਏ ਸੀ, ਜਿਸ ਤੋਂ ਬਾਅਦ ਉਹ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ‘ਤੇ ਸਥਿਤ ਬੈਂਕ ਦੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਗਏ।
ਕੁਝ ਦੇਰ ਬਾਅਦ ਹੀ ਮੋਬਾਇਲ ‘ਤੇ ਪੈਸੇ ਕਢਵਾਉਣ ਦੇ ਮੈਸੇਜ ਆਉਣ ਲੱਗੇ। ਪਹਿਲੀ ਟ੍ਰਾਂਜੈਕਸ਼ਨ ਵਿਚ 10 ਹਜ਼ਾਰ, ਦੂਜੀ ਵਿਚ 5 ਹਜ਼ਾਰ ਅਤੇ ਤੀਜੇ ਵਿਚ 34 ਹਜ਼ਾਰ ਆਨਲਾਈਨ ਖਰੀਦਦਾਰੀ ਕੀਤੀ। ਪੀੜਤ ਦੇ ਖਾਤੇ ‘ਚ ਕਰੀਬ 49,800 ਰੁਪਏ ਸਨ। ਪੀੜਤ ਨੇ ਤੁਰੰਤ ਬੈਂਕ ਪਹੁੰਚ ਕੇ ਇਸ ਦੀ ਸ਼ਿਕਾਇਤ ਕੀਤੀ ਅਤੇ ਬਾਅਦ ‘ਚ ਪੁਲਿਸ ਨੂੰ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ।