ਪੈਟਰੋਲ ਪੰਪ ਦਿਵਾਉਣ ਦੇ ਨਾਂ ‘ਤੇ ਵਿਅਕਤੀ ਨਾਲ ਮਾਰੀ 5 ਕਰੋੜ ਦੀ ਠੱਗੀ

0
431

 ਜਲੰਧਰ, 6 ਅਕਤੂਬਰ | ਪੂਰੇ ਪਰਿਵਾਰ ਨੇ ਮਿਲ ਕੇ ਇਕ ਵਿਅਕਤੀ ਨਾਲ ਕਰੀਬ 5 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਪੈਟਰੋਲ ਪੰਪ ਖਰੀਦਣ ਕੇ ਦੇਣ ਦਾ ਵਾਅਦਾ ਕਰ ਕੇ ਪੀੜਤ ਤੋਂ ਕਰੀਬ 5 ਕਰੋੜ ਰੁਪਏ ਲੈ ਲਏ ਤੇ ਫਿਰ ਨਾ ਤਾਂ ਪੈਟਰੋਲ ਪੰਪ ਦਿਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿਚ ਕੁੱਲ ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਸ਼ੰਕਰ ਗਾਰਡਨ ਦੇ ਨਿਊ ਰਸੀਲਾ ਨਗਰ ਦੇ ਰਹਿਣ ਵਾਲੇ ਅਮਿਤ ਜੈਨ ਪੁੱਤਰ ਸੋਮ ਪ੍ਰਕਾਸ਼ ਦੇ ਬਿਆਨਾਂ ‘ਤੇ ਪੂਰਵ ਦੇਵੀ ਸ਼ਰਮਾ ਪੁੱਤਰ ਹੰਸ ਰਾਜ ਸ਼ਰਮਾ, ਦੀਪਕ ਸ਼ਰਮਾ ਪੁੱਤਰ ਦੇਵ ਸ਼ਰਮਾ,  ਪ੍ਰਵੇਸ਼ ਸ਼ਰਮਾ ਪੁੱਤਰ ਪੂਰਵ ਸ਼ਰਮਾ, ਸ਼ਾਂਤੀ ਸਰੂਪ ਸ਼ਰਮਾ ਪਤਨੀ ਹੰਸ ਰਾਜ ਸ਼ਰਮਾ, ਹਰਦੇਸ਼ ਸ਼ਰਮਾ ਪੁੱਤਰ ਹੰਸ ਰਾਜ ਸ਼ਰਮਾ, ਕੰਚਨ ਸ਼ਰਮਾ ਪੁੱਤਰ ਪੂਰਵ ਦੇਸ਼ ਸ਼ਰਮਾ ਤੇ ਰੀਨਾ ਪਤਨੀ ਸਰੂਪ ਸ਼ਰਮਾ ਵਾਸੀ ਨਿਊ ਸ਼ੰਕਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਫਿਲਹਾਲ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਜਲਦੀ ਹੀ ਸਿਟੀ ਪੁਲਿਸ ਦੇ ਅਧਿਕਾਰੀ ਮੁਲਜ਼ਮਾਂ ਦੇ ਨਾਵਾਂ ਸਮੇਤ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਕਰਨਗੇ ਪਰ ਜੇਕਰ ਉਕਤ ਦੋਸ਼ੀ ਤਫਤੀਸ਼ ‘ਚ ਸ਼ਾਮਲ ਨਹੀਂ ਹੁੰਦੇ ਤਾਂ ਟੀਮਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕਰਨਗੀਆਂ। ਦੱਸ ਦਈਏ ਕਿ ਪੁਲਿਸ ਨੇ ਪੀੜਤ ਤੋਂ ਸਾਰੀ ਰਕਮ ਦਾ ਹਿਸਾਬ ਕਿਤਾਬ ਲੈ ਕੇ ਜਾਂਚ ਕਰਨ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਹੈ।