ਨਵੀਂ ਦਿੱਲੀ . ਇਕ ਦਿਨ ਦੇ ਅੰਦਰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ 6100 ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਵੀਰਵਾਰ ਸਵੇਰੇ 8 ਵਜੇ ਤੇ ਸ਼ੁੱਕਰਵਾਰ ਸਵੇਰੇ 7 ਵਜੇ ਦੇ ਵਿਚਕਾਰ ਦੀ ਨੋਟ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਮਿਲੇ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ ਕੁਲ ਕੋਰੋਨਾ ਦੇ ਕੇਸ 1,18,447 ਹੋ ਗਏ ਹਨ, ਜਿਨ੍ਹਾਂ ਵਿੱਚੋਂ 66,330 ਐਕਟਿਵ ਕੇਸ, 48,533 ਡਿਸਚਾਰਜ, 3,583 ਮੌਤਾਂ ਅਤੇ 1 ਮਰੀਜ਼ ਠੀਕ ਹੋਣ ਤੋਂ ਪਹਿਲਾਂ ਵਿਦੇਸ਼ ਚਲੇ ਗਏ ਹਨ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6,088 ਨਵੇਂ ਮਾਮਲੇ ਸਾਹਮਣੇ ਆਏ ਹਨ।
ਦੇਸ਼ ਵਿਚ ਤੇਜ਼ੀ ਨਾਲ ਵਧਿਆ ਕੋਰੋਨਾ, 2 ਹਫ਼ਤਿਆਂ ‘ਚ 56 ਹਜ਼ਾਰ ਕੇਸ ਆਏ ਸਾਹਮਣੇ
ਦੇਸ਼ ਵਿਚ ਸੰਕਰਮਿਤ ਮਾਮਲਿਆਂ ਵਿਚੋਂ ਅੱਧੇ ਮਈ ਯਾਨੀ ਤਕਰੀਬਨ 56 ਹਜ਼ਾਰ ਅੱਠ ਮਾਮਲੇ 8 ਮਈ ਤੋਂ ਹੁਣ ਤਕ ਸਾਹਮਣੇ ਆ ਚੁੱਕੇ ਹਨ। 8 ਮਈ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 56 ਹਜ਼ਾਰ 342 ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਇਕ ਹਜ਼ਾਰ ਦਾ ਅੰਕੜਾ ਪਹੁੰਚ ਗਿਆ ਸੀ। 13 ਅਪ੍ਰੈਲ ਨੂੰ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਤੱਕ ਪਹੁੰਚ ਗਈ। 6 ਮਈ ਨੂੰ ਇਹ ਅੰਕੜਾ ਵਧ ਕੇ 50 ਹਜ਼ਾਰ ਹੋ ਗਿਆ ਅਤੇ ਇਕ ਲੱਖ ਦੇ ਅੰਕੜੇ ‘ਤੇ ਪਹੁੰਚਣ ਵਿਚ ਦੋ ਹਫ਼ਤੇ ਲੱਗ ਗਏ ਅਤੇ 18 ਮਾਰਚ ਨੂੰ ਇਹ ਇਕ ਲੱਖ ਤਕ ਪਹੁੰਚ ਗਿਆ।