ਜਲੰਧਰ| ਅੱਜ ਜਲੰਧਰ ਦੇ ਪੀਏਪੀ ਚੌਕ ਦੀ ਜੀਓ ਮੈਸ ਵਿਚ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਨਵੇਂ ਐਲਾਨ ਕੀਤੇ। ਉਨ੍ਹਾਂ ਨਾਲ ਆਪ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ਵੀ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ AAP ਨੂੰ ਲੋਕਾਂ ਨੇ ਜਲੰਧਰ ਜ਼ਿਮਨੀ ਚੋਂਣ ਵਿਚ ਜਿੱਤ ਦਿਵਾ ਕੇ ਰਿੰਕੂ ਨੂੰ ਦਿੱਲੀ ਭੇਜਿਆ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਈ ਪਾਰਟੀਆਂ ਦੇ ਆਗੂ ਆਪ ਖਿਲਾਫ ਬੋਲ ਰਹੇ ਸਨ, ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ। ਪਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ। ਮਾਨ ਨੇ ਤੰਜ ਕਰਦਿਆਂ ਕਿਹਾ ਕਿ ਲੋਕਾਂ ਨੇ ਜ਼ਿਮਨੀ ਚੋਣ ਵਿਚ ਬਟਨ ਇਕ ਦੱਬਿਆ, ਪਰ ਇਸ ਨਾਲ ਕਈ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ।