ਹੁਸ਼ਿਆਰਪੁਰ | ਅਕਸਰ ਚਰਚਾ ‘ਚ ਰਹਿਣ ਵਾਲਾ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਇਨ੍ਹੀਂ ਦਿਨੀਂ ਇਕ ਵਾਰ ਫਿਰ ਤੋਂ ਚਰਚਾਵਾਂ ਵਿੱਚ ਚੱਲ ਰਿਹਾ ਹੈ ਕਿਉਂਕਿ ਸਰਕਾਰ ਵਲੋਂ ਹਸਪਤਾਲ ‘ਚ ਮਰੀਜ਼ਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਡਾਇਗਨੋਸਟਿਕ ਸੈਂਟਰ ਮਰੀਜ਼ਾਂ ਲਈ ਸੁਵਿਧਾ ਕੇਂਦਰ ਨਹੀਂ, ਬਲਕਿ ਦੁਵਿਧਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਸੈਂਟਰ ‘ਚ ਪਿਛਲੇ 3 ਦਿਨਾਂ ਤੋਂ ਬਿਜਲੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ ਅਤੇ ਸੈਂਟਰ ਦਾ ਕੋਈ ਵੀ ਪ੍ਰਬੰਧਕ ਮੀਡੀਆ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ।
ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਮੌਜੂਦ ਇਹ ਸੈਂਟਰ ਸਿਰਫ ਸਫੇਦ ਹਾਥੀ ਹੀ ਸਾਬਿਤ ਹੋ ਰਿਹਾ ਹੈ। ਦੂਜੇ ਪਾਸੇ ਜਦੋਂ ਐਸ.ਐਮ.ਓ. ਡਾ. ਸਵਾਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦ ਹੱਲ ਕਰਵਾ ਦਿੱਤਾ ਜਾਵੇਗਾ।