ਨਾਜਾਇਜ਼ ਸ਼ਰਾਬ ਦੇ ਮਾਮਲੇ ‘ਚ ਪੰਜਾਬ ਦੇ ਸ਼ਰਾਬ ਕਾਰੋਬਾਰੀ ਦੇ ਘਰ ਗੁਜਰਾਤ ਪੁਲਿਸ ਦੀ ਰੇਡ

0
2352

ਬਟਾਲਾ | ਗੁਜਰਾਤ ਪੁਲਿਸ ਨੇ ਬਟਾਲਾ ‘ਚ ਇਕ ਸ਼ਰਾਬ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਛਾਪੇ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਵਾਲਾ ਦੱਸਿਆ ਹੈ। ਟੀਮ ਨੇ ਬਟਾਲਾ ਦੇ ਸ਼ਰਾਬ ਕਾਰੋਬਾਰੀ ਦੇ ਘਰ ਸਵੇਰੇ ਕਰੀਬ 7.45 ਵਜੇ ਛਾਪਾ ਮਾਰਿਆ। ਉਸ ਵਕਤ ਸ਼ਰਾਬ ਦਾ ਕਾਰੋਬਾਰੀ ਘਰ ਵਿਚ ਮੌਜੂਦ ਨਹੀਂ ਸੀ।

ਸ਼ਰਾਬ ਕਾਰੋਬਾਰ ਦੀ ਪਤਨੀ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਕੋਈ ਵਰੰਟ ਨਹੀਂ ਦਿਖਾਇਆ। ਗੁਜਰਾਤ ਤੋਂ ਪੁਲਿਸ ਦੇ ਸਬ-ਇੰਸਪੈਕਟਰ ਸੰਜੇ ਸ਼ਰਮਾ ਨੇ ਕਿਹਾ ਕਿ 2015 ‘ਚ ਦਰਜ ਹੋਏ ਮਾਮਲੇ ਦੇ ਸਬੰਧ ‘ਚ ਫੜੇ ਗਏ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਛਾਪਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ। ਉਕਤ ਮਾਮਲੇ ਦੇ ਸਬੰਧ ‘ਚ ਥਾਣਾ ਸਿਟੀ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ, ਉਸ ਤੋਂ ਬਾਅਦ ਹੀ ਮਾਮਲੇ ਸਬੰਧੀ ਜਾਣਕਾਰੀ ਦੇਣਗੇ। ਦੱਸ ਦਈਏ ਕਿ ਇਨ੍ਹਾਂ ‘ਤੇ ਨਾਜਾਇਜ਼ ਸ਼ਰਾਬ ਦਾ ਮਾਮਲਾ ਚੱਲ ਰਿਹਾ ਹੈ।

ਵੇਖੋ ਵੀਡੀਓ