ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਦੇ ਅਸਲਾ ਰੀਵਿਊ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਅੰਦਰ 9 ਦਿਨਾਂ ‘ਚ 900 ਲਾਇਸੈਂਸ ਰੱਦ ਕਰ ਦਿੱਤੇ ਹਨ ਕਿਉਂਕਿ ਆਏ ਦਿਨ ਪੰਜਾਬ ਅੰਦਰ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਆਉਣ ਵਾਲੇ 3 ਮਹੀਨਿਆਂ ‘ਚ ਨਵੇਂ ਅਸਲਾ ਲਾਇਸੈਂਸ ਬਣਨ ‘ਤੇ ਵੀ ਰੋਕ ਲਗਾ ਦਿੱਤੀ ਤੇ ਜਿਸ ਕਿਸੇ ਨੇ ਵੀ ਅਸਲਾ ਰੱਖਿਆ ਹੋਇਆ ਹੈ, ਉਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਕਿਉਂਕਿ ਕਈ ਸ਼ਿਕਾਇਤਾਂ ਵੀ ਮਿਲੀਆਂ ਹਨ ਕਿ ਫੇਕ ਐਡਰੈੱਸ ਜਾਂ ਨਾਮ ‘ਤੇ ਲੋਕਾਂ ਨੇ ਅਸਲੇ ਰੱਖੇ ਹੋਏ ਹਨ ਜੋ ਕਿ ਗਲਤ ਪਾਇਆ ਜਾ ਰਿਹਾ ਹੈ, ਸਰਕਾਰ ਵੱਲੋਂ ਉਸ ਦੇ ਅਸਲੇ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।
ਸਰਕਾਰ ਦੇ ਸਖਤ ਆਦੇਸ਼ ਹਨ ਕਿ ਕੋਈ ਵੀ ਬੰਦਾ ਹਥਿਆਰਾਂ ਵਾਲੇ ਗੀਤ ਵੀ ਨਹੀਂ ਗਾ ਸਕਦਾ। ਜੋ ਵੀ ਵਿਅਕਤੀ ਸੋਸ਼ਲ ਮੀਡੀਆ ਜਾਂ ਪਬਲਿਕਲੀ ਹਥਿਆਰ ਦੀ ਗੈਰ ਵਰਤੋਂ ਕਰਦਾ ਹੈ, ਉਸ ‘ਤੇ ਪਰਚਾ ਕੀਤਾ ਜਾਵੇਗਾ। ਬਿਤੇ ਦਿਨੀਂ ਮੋਗਾ ਦੇ ਬਾਜੇਕੇ ਦੇ ਨੌਜਵਾਨ ਜਿਸ ਦੀ ਫੇਸਬੁੱਕ ਆਈਡੀ ਪ੍ਰਧਾਨ ਮੰਤਰੀ ਬਾਜੇਕੇ ਹੈ, ਉਸ ਨੇ ਰਾਈਫਲ ਫੜ ਕੇ ਪੋਸਟ ਪਾਈ ਸੀ, ਜਿਸ ‘ਤੇ ਵੀ ਆਰਮਜ਼ ਐਕਟ ਤਹਿਤ ਪਰਚਾ ਦਰਜ ਹੋ ਗਿਆ ਹੈ