ਸੂਰਤ ‘ਚ ਇਕੋ ਪਰਿਵਾਰ ਦੇ 7 ਜੀਆਂ ਨੇ ਆਰਥਿਕ ਤੰਗੀ ਕਾਰਨ ਦਿੱਤੀ ਜਾਨ; ਇਲਾਕੇ ‘ਚ ਫੈਲੀ ਸਨਸਨੀ

0
508

ਗੁਜਰਾਤ/ਸੂਰਤ। ਸ਼ਨੀਵਾਰ ਸਵੇਰੇ ਸੂਰਤ ਦੇ ਪਾਲਣਪੁਰ ਜਕਾਟਨਕ ਰੋਡ ‘ਤੇ ਘਰ ਦੇ 3 ਬੱਚਿਆਂ ਸਮੇਤ ਇਕੋ ਪਰਿਵਾਰ ਦੇ 7 ਮੈਂਬਰ ਮ੍ਰਿਤ ਮਿਲੇ। ਪੁਲਿਸ ਦੀ ਜਾਂਚ ਵਿਚ ਪਤਾ ਚੱਲਦਾ ਹੈ ਕਿ ਇਨ੍ਹਾਂ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਹੈ।
ਮ੍ਰਿਤਕਾਂ ਦੀ ਪਛਾਣ ਮਨੀਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਰੀਤਾ, ਉਨ੍ਹਾਂ ਦੇ ਪਿਤਾ ਕਨੂ, ਉਨ੍ਹਾਂ ਦੇ ਮਾਂ ਸ਼ੋਭਾ ਅਤੇ ਤਿੰਨ ਬੱਚਿਆਂ, ਦਿਸ਼ਾ, ਕਾਵਿਆ ਅਤੇ ਕੁਸ਼ਲ ਦੇ ਰੂਪ ਵਿਚ ਕੀਤੀ ਗਈ ਹੈ।

ਪੁਲਿਸ ਦੇ ਘਰ ਤੋਂ ਇਕ ਚਿੱਠੀ ਪੱਤਰ ਵੀ ਬਰਮਦ ਹੋਇਆ ਹੈ। ਨੋਟ ਵਿਚ ਸੋਲੰਕੀ ਨੇ ਘਰ ਵਿਚ ਆਰਥਿਕ ਤੰਗੀ ਦਾ ਜ਼ਿਕਰ ਕੀਤਾ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਸੋਲੰਕੀ ਫਰਨੀਚਰ ਦੇ ਕਾਰੋਬਾਰ ਨਾਲ ਜੁੜੇ ਸਨ ਅਤੇ ਉਨ੍ਹਾਂ ਕੋਲ ਲਗਭਗ 35 ਮਜ਼ਦੂਰ ਕੰਮ ਕਰਦੇ ਸਨ।

ਸ਼ਨੀਵਾਰ ਸਵੇਰੇ ਕਰਮਚਾਰੀਆਂ ਨੇ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਨ੍ਹਾਂ ਨੇ ਕਾਲ ਦੇ ਜਵਾਬ ਨਹੀਂ ਦਿੱਤੇ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ। ਸਥਾਨਕ ਲੋਕਾਂ ਨੇ ਘਰ ਦੇ ਪਿੱਛੇ ਵਾਲੀ ਖਿੜਕੀ ਤੋੜੀ ਤਾਂ ਉਨ੍ਹਾਂ ਦੇ ਘਰ ਵਿਚ ਜਾ ਕੇ ਦੰਗ ਰਹਿ ਗਏ। ਸਾਰੇ ਜੀਅ ਮ੍ਰਿਤ ਪਏ ਸਨ। ਅਗਲੇਰੀ ਜਾਂਚ ਲਈ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਹੈ।