ਸੁਲਤਾਨਪੁਰ ਲੋਧੀ ‘ਚ ਏਐਸਆਈ ਨੇ ਗਲੀ ‘ਚ ਗੱਡੀ ਲਾਉਣ ਦੇ ਮਾਮੂਲੀ ਝਗੜੇ ਨੂੰ ਲੈ ਕੇ ਗੁਆਂਢੀ ਨੂੰ ਗੋਲੀ ਮਾਰੀ

0
1251

ਕਪੂਰਥਲਾ | ਕਸਬਾ ਤਲਵੰਡੀ ਚੌਧਰੀਆਂ ਦੇ ਰਹਿਣ ਵਾਲੇ ਇੱਕ ਪੁਲਿਸ ਮੁਲਾਜ਼ਮ ਨੇ ਗੋਲੀਆਂ ਮਾਰ ਕੇ ਆਪਣੇ ਗੁਆਂਢੀ ਦਾ ਹੀ ਮਰਡਰ ਕਰ ਦਿੱਤਾ ਹੈ। ਏਐਸਆਈ ਹਰਦੇਵ ਸਿੰਘ ਨੇ ਗੁਆਂਢੀ ਜਸਵੀਰ ਨਾਲ ਝਗੜੇ ਤੋਂ ਬਾਅਦ ਲਾਇਸੰਸੀ ਦਨਾਲੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਪੁਰਾਣੇ ਘਰ ਦੇ ਨਾਲ ਬਣ ਰਹੇ ਨਵੇਂ ਘਰ ਦੇ ਬਾਹਰ ਮਿਸਤਰੀ ਕੰਮ ਕਰ ਰਹੇ ਸਨ। ਇਸ ਕਰਕੇ ਏਐਸਆਈ ਨੂੰ ਘਰ ਵਿੱਚੋਂ ਗੱਡੀ ਕੱਢਣ ਨੂੰ ਲੈ ਕੇ ਮੁਸ਼ਕਲ ਆਈ। ਇਸੇ ਗੱਲ ਨੂੰ ਲੈ ਕੇ ਜਸਵੀਰ ਸਿੰਘ ਗੁੱਸੇ ‘ਚ ਆ ਗਿਆ। ਉਸ ਨੇ ਆਪਣੀ ਦਨਾਲੀ ਨਾਲ ਜਸਵੀਰ ਉੱਤੇ ਕਈ ਫਾਇਰ ਕੀਤੇ।

ਜਸਵੀਰ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਸਿਵਿਲ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੋਂ ਰੈਫਰ ਕਰਦਿਆਂ ਹੀ ਉਸ ਦੀ ਮੌਤ ਹੋ ਗਈ।

ਐਸਪੀ (ਡੀ) ਜਗਜੀਤ ਸਿੰਘ ਸਰੋਆ ਨੇ ਕਿਹਾ ਕਿ ਅਰੋਪੀ ਪੁਲਿਸ ਮੁਲਾਜ਼ਮ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਏਐਸਆਈ ਹਰਦੇਵ ਸਿੰਘ ਮਰਡਰ ਕਰਨ ਤੋਂ ਬਾਅਦ ਫਰਾਰ ਹੋ ਗਿਆ ਹੈ ਅਤੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।