ਲੁਧਿਆਣਾ : ਛੁੱਟੀਆਂ ਦੇ ਬਾਵਜੂਦ ਸਕੂਲ ‘ਚ ਲੱਗੀਆਂ ਸਨ ਕਲਾਸਾਂ, ‘ਆਪ’ ਵਿਧਾਇਕਾ ਨੇ ਮਾਰਿਆ ਛਾਪਾ, ਮੌਕੇ ‘ਤੇ ਕੀਤੀ ਕਾਰਵਾਈ

0
537

ਲੁਧਿਆਣਾ, 9 ਜਨਵਰੀ | ਲੁਧਿਆਣਾ ਦੇ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਅਣਦੇਖੀ ਕਰਦਾ ਹੋਇਆ ਇਕ ਸਕੂਲ ਖੁੱਲ੍ਹਾ ਹੋਇਆ ਸੀ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਸਕੂਲ ਉਤੇ ਛਾਪਾ ਮਾਰਿਆ ਗਿਆ ਤੇ ਸਕੂਲ ਨੂੰ ਬੰਦ ਕਰਵਾਇਆ।

ਉਨ੍ਹਾਂ ਨੇ ਸਕੂਲ ਖਿਲਾਫ ਸਖਤ ਕਾਰਵਾਈ ਹੋਣ ਦੀ ਗੱਲ ਵੀ ਕਹੀ। ਉਥੇ ਹੀ ਸਕੂਲ ਸੰਚਾਲਕ ਵੱਲੋਂ ਵੀ ਆਪਣੀ ਗਲਤੀ ਨੂੰ ਛੁਪਾਉਣ ਲਿਆ ਕਿਹਾ ਗਿਆ ਅਤੇ ਕਿ ਉਨ੍ਹਾਂ ਨੇ ਤਾਂ ਸਿਰਫ ਬੱਚਿਆਂ ਨੂੰ ਹੋਮਵਰਕ ਦੇਣ ਵਾਸਤੇ ਬੁਲਾਇਆ ਸੀ। ਦੱਸ ਦਈਏ ਕਿ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਹੋਈਆਂ ਹਨ।

ਵੇਖੋ ਵੀਡੀਓ

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)