ਸੰਗਰੂਰ | ਪਿੰਡ ਖੇਮਾ ਖੇੜਾ ਵਿਖੇ ਡੇਅਰੀ ਤੇ ਕਰਿਆਨਾ ਦੁਕਾਨ ਅੰਦਰ ਸੁੱਤੇ ਬਜ਼ੁਰਗ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਬਜ਼ੁਰਗ ਮੰਗਲਾ ਰਾਮ ਆਪਣੀ ਕਰਿਆਨੇ ਦੀ ਦੁਕਾਨ ਅੰਦਰ ਸੁੱਤਾ ਹੋਇਆ ਸੀ। ਰਾਤੀਂ ਅਣਪਛਾਤੇ ਵਿਅਕਤੀਆਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ।
ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਲੱਗਾ। ਦੁਕਾਨ ‘ਚੋਂ ਦੁੱਧ ਚੈੱਕ ਕਰਨ ਵਾਲੀ ਮਸ਼ੀਨ, ਵਾਇਬਰੇਟਰ ਤੇ ਹੋਰ ਸਾਮਾਨ ਗਾਇਬ ਸੀ, ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਕਿ ਕਤਲ ਚੋਰੀ ਦੀ ਨੀਅਤ ਨਾਲ ਕੀਤਾ ਗਿਆ ਹੈ। ਓਧਰ ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।