ਮਨਪ੍ਰੀਤ ਕੌਰ | ਫਗਵਾੜਾ/ਜਲੰਧਰ
ਮਿੰਨੀ ਲੌਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਸਬਜੀ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਹੈ ਪਰ ਸ਼ਾਇਦ ਇਹ ਗੱਲ ਫਗਵਾੜਾ ਥਾਣੇ ਦੇ SHO ਨਵਦੀਪ ਸਿੰਘ ਨਹੀ ਜਾਣਦੇ।
ਅੱਜ SHO ਨਵਦੀਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿਚੋਂ ਉਹ ਕਿਸੇ ਗਰੀਬ ਦੀ ਸਬਜੀ ਨੂੰ ਲੱਤ ਮਾਰਦੇ ਸੁੱਟਦੇ ਨਜ਼ਰ ਆ ਰਹੇ ਹਨ।
ਵਾਇਰਲ ਵੀਡੀਓ ਦੇ ਮਾਮਲੇ ‘ਚ ਜਦੋਂ SHO ਨਵਦੀਪ ਨੂੰ ਪੁੱਛਣ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਬੰਦ ਸੀ।
ਫਗਵਾੜਾ ਦੇ SP ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ SHO ਨਵਦੀਪ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੇਖੋ, ਵਾਇਰਲ ਵੀਡੀਓ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।