ਪਟਿਆਲਾ, 13 ਦਸੰਬਰ | ਇਥੋਂ ਇਕ ਨਵੀਂ ਖਬਰ ਸਾਹਮਣੇ ਆਈ ਹੈ। ਪਟਿਆਲਾ ‘ਚ ਸਬਜ਼ੀ ਬਣਾਉਂਦੇ ਸਮੇਂ ਕੁੱਕਰ ਫਟ ਗਿਆ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਏਕਤਾ ਨਗਰ ਦੇ ਆਲੇ-ਦੁਆਲੇ ਦਾ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਵੱਖ-ਵੱਖ ਸੋਸ਼ਲ ਸਾਈਟਾਂ ‘ਤੇ ਵਾਇਰਲ ਹੋ ਰਹੀ ਹੈ।
ਕੁੱਕਰ ਵਿਚ ਧਮਾਕਾ ਹੋਣ ਸਮੇਂ ਪਰਿਵਾਰ ਦੇ ਲੋਕ ਮੌਜੂਦ ਸਨ। ਹਾਦਸੇ ਵਿਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਕੁੱਕਰ ਫਟਣ ਦੀ ਇਹ ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਔਰਤ ਰਸੋਈ ‘ਚ ਕੰਮ ਕਰ ਰਹੀ ਸੀ ਜਦੋਂ ਰਸੋਈ ਗੈਸ ‘ਤੇ ਕੁੱਕਰ ਰੱਖਿਆ ਹੋਇਆ ਸੀ। ਉਸ ਦੇ ਕੋਲ ਇਕ ਛੋਟਾ ਬੱਚਾ ਖੜ੍ਹਾ ਸੀ ਅਤੇ ਦੂਜੇ ਪਾਸੇ ਇਕ ਬਜ਼ੁਰਗ ਔਰਤ ਵੀ ਖੜ੍ਹੀ ਸੀ। ਅਚਾਨਕ ਕੁੱਕਰ ‘ਚ ਧਮਾਕਾ ਹੋਣ ਕਾਰਨ ਰਸੋਈ ‘ਚ ਰੱਖਿਆ ਸਾਮਾਨ ਅਤੇ ਲੱਕੜ ਦਾ ਦਰਾਜ਼ ਟੁੱਟ ਕੇ ਹੇਠਾਂ ਡਿੱਗ ਗਿਆ।
ਰਸੋਈ ਦੇ ਸਾਹਮਣੇ ਇਕ ਬਜ਼ੁਰਗ ਮੈਂਬਰ ਵੀ ਬੈਠਾ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਤੇਜ਼ ਧਮਾਕੇ ਵਿਚ ਸਭ ਕੁਝ ਚਕਨਾਚੂਰ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਆਸ-ਪਾਸ ਲੋਕ ਇਕੱਠੇ ਹੋ ਗਏ। ਏਕਤਾ ਨਗਰ ਦੇ ਰਹਿਣ ਵਾਲੇ ਕੈਲਾਸ਼ ਪੁਰੋਹਿਤ ਦਾ ਕਹਿਣਾ ਹੈ ਕਿ ਉਸ ਨੇ ਏਕਤਾ ਨਗਰ ਵਿਚ ਕੁੱਕਰ ਫਟਣ ਦੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਦੇਖੀ ਹੈ।