ਪਟਿਆਲਾ ‘ਚ ਬਦਮਾਸ਼ਾਂ ਨੇ ਲੁੱਟੀ ਕਾਰ, ਵਿਰੋਧ ਕਰਨ ‘ਤੇ ਗੱਡੀ ਮਾਲਕ ਨੂੰ ਮਾਰੀ ਗੋ.ਲੀ, ਮੌ.ਤ

0
1155

ਪਟਿਆਲਾ, 28 ਜਨਵਰੀ | ਪਟਿਆਲਾ ਵਿਚ ਕਾਰ ਲੁੱਟ ਦੀ ਖਬਰ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਗੰਨ ਪੁਆਇੰਟ ‘ਤੇ ਇਕ ਗੱਡੀ ਲੁੱਟ ਲਈ ਹੈ। ਵਿਰੋਧ ਕਰਨ ‘ਤੇ ਗੱਡੀ ਮਾਲਕ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਵਿਚ ਉਸਦੀ ਮੌਤ ਹੋ ਗਈ। ਘਟਨਾ ਮਗਰੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

ਇਹ ਖਬਰ ਸੁਣਨ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਉਤੇ ਐਂਬੂਲੈਂਸ ਪਹੁੰਚ ਗਈ ਹੈ ਤੇ ਪੁਲਿਸ ਟੀਮਾਂ ਵੀ ਪਹੁੰਚ ਗਈਆਂ ਹਨ, ਜੋ ਕਿ ਜਾਂਚ-ਪੜਤਾਲ ਕਰ ਰਹੀਆਂ ਹਨ। ਦੱਸ ਦਈਏ ਕਿ ਘਟਨਾ ਸਥਾਨਕ ਪਾਸੀ ਰੋਡ ’ਤੇ ਵਾਪਰੀ। ਮ੍ਰਿਤਕ ਦੀ ਪਛਾਣ ਸਮੀਰ ਕਟਾਰੀਆ ਵਾਸੀ ਕਿਲ੍ਹਾ ਚੌਕ ਪਟਿਆਲਾ ਵਜੋਂ ਹੋਈ ਹੈ, ਜੋ ਕਿ ਇਕ ਦੁਕਾਨਦਾਰ ਸੀ।

ਲੁਟੇਰਿਆਂ ਨੇ ਨਾ ਸਿਰਫ ਗੱਡੀ ਲੁੱਟੀ ਸਗੋਂ ਗੱਡੀ ਦੇ ਮਾਲਕ ਦਾ ਮਰਡਰ ਵੀ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ 2 ਸਾਲ ਦੀ ਬੇਟੀ ਤੇ ਗਰਭਵਤੀ ਪਤਨੀ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਸਮੀਰ ਗੱਡੀ ਵਿਚ ਬੈਠ ਕੇ ਆਪਣੇ ਸਾਥੀ ਨਾਲ ਘਰ ਜਾ ਰਿਹਾ ਸੀ। ਰਸਤੇ ਵਿਚ ਲੁਟੇਰਿਆਂ ਨੇ ਗੱਡੀ ਲੁੱਟਣ ਦੀ ਨੀਅਤ ਨਾਲ ਗੱਡੀ ਮਾਲਕ ਦਾ ਮਰਡਰ ਕਰ ਦਿੱਤਾ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)