ਪਠਾਨਕੋਟ ‘ਚ 17-18 ਸਾਲ ਦੇ 2 ਮੁੰਡਿਆਂ ਨੇ ਨਾਬਾਲਿਗ ਕੁੜੀ ਨਾਲ ਕੀਤਾ ਬਲਾਤਕਾਰ

0
1392

ਪਠਾਨਕੋਟ (ਧਰਮਿੰਦਰ ਠਾਕੁਰ) | ਸ਼ਹਿਰ ਦੇ ਇੱਕ ਮੁਹੱਲੇ ‘ਚ 2 ਮੁੰਡਿਆਂ ਨੂੰ ਇੱਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਪਠਾਨਕੋਟ ਸਿਟੀ ਵੁਮਨ ਸੈਲ ਦੀ ਇੰਚਾਰਜ ਰੁਪਿੰਦਰ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਦੇ ਪਰਿਵਾਰ ਦੇ ਬਿਆਨ ‘ਤੇ ਕੇਸ ਦਰਜ ਕੀਤਾ ਗਿਆ ਹੈ। ਇੱਕ ਅਰੋਪੀ ਦੀ ਉਮਰ 17 ਸਾਲ ਅਤੇ ਦੂਜੇ ਦੀ 18 ਸਾਲ ਹੈ।

ਕੁੜੀ ਦੇ ਮੈਡੀਕਲ ਤੋਂ ਬਾਅਦ ਦੋਹਾਂ ਅਰੋਪੀਆਂ ‘ਤੇ ਪਰਚਾ ਹੋਇਆ ਅਤੇ ਦੋਵੇਂ ਗ੍ਰਿਫਤਾਰ ਕਰ ਲਏ ਗਏ ਹਨ।