ਕੈਨੇਡਾ ਜਾਣ ਲਈ IELTS ਪਾਸ ਕੁੜੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ, ਉਲਟਾ ਦਾਜ ਦੇ ਕੇਸ ‘ਚ ਅੰਦਰ ਕਰਵਾਇਆ ਲਾੜਾ

0
1463


ਫਗਵਾੜਾ | ਇਥੋਂ ਦੇ ਨੌਜਵਾਨ ਰਜਤ ਸ਼ਰਮਾ ਨਾਲ ਵੱਡੀ ਧੋਖਾ ਹੋਇਆ ਤੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਉਸ ਦਾ ਸਾਰਾ ਖਰਚਾ ਚੁੱਕਿਆ ਪਰ ਬਾਹਰ ਜਾ ਕੇ ਮੁਕਰ ਗਈ। ਪੁਲਿਸ ਨੇ ਲੜਕੀ ਵਲੋਂ ਆਪਣੇ ਪਤੀ ਨੂੰ ਵਿਦੇਸ਼ ਨਾ ਸੱਦਣ ਦੇ ਮਾਮਲੇ ’ਚ ਧੋਖਾਧੜੀ ਕਰਨ ਦੇ ਦੋਸ਼ ਹੇਠ ਲੜਕੀ, ਉਸ ਦੇ ਪਿਤਾ ਤੇ ਭਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਰਜਤ ਵਾਸੀ ਨਹਿਰੂ ਨਗਰ ਨੇ ਦੱਸਿਆ ਕਿ ਉਸ ਦੀ ਤਾਈ ਨੇ ਉਸ ਦਾ ਰਿਸ਼ਤਾ ਆਪਣੀ ਭਤੀਜੀ ਨਾਲ ਕਰਵਾਇਆ ਸੀ ਅਤੇ 2017 ’ਚ ਨਵਾਂਸ਼ਹਿਰ ਵਿਖੇ ਉਨ੍ਹਾਂ ਦਾ ਵਿਆਹ ਹੋਇਆ। ਜਦੋਂ ਲੜਕੀ ਨੇ ਆਪਣੀ ਡਿਗਰੀ ਮੁਕੰਮਲ ਕੀਤੀ ਸੀ ਤਾਂ ਉਸ ਨੂੰ ਆਈਲੈਟਸ ਕਰਵਾ ਕੇ ਕੈਨੇਡਾ ਭੇਜ ਦਿੱਤਾ। ਪੀੜਤ ਨੇ ਦੱਸਿਆ ਕਿ ਹੁਣ ਲੜਕੀ ਵੱਲੋਂ ਉਸ ਖ਼ਿਲਾਫ਼ ਦਾਜ ਮੰਗਣ ਦਾ ਕੇਸ ਦਰਜ ਕਰਵਾ ਦਿੱਤਾ ਹੈ, ਜੋ ਕਿ ਜਾਂਚ ਉਪਰੰਤ ਖਾਰਜ ਹੋ ਗਿਆ।

ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਲੜਕੀ ਪ੍ਰਿਆ ਸ਼ਰਮਾ, ਉਸ ਦੇ ਪਿਤਾ ਦੀਪਕ ਸ਼ਰਮਾ ਪੁੱਤਰ ਕਿਸ਼ਨ ਲਾਲ ਤੇ ਉਸ ਦੇ ਭਰਾ ਤਰੁਣ ਸ਼ਰਮਾ ਵਾਸੀਆਨ ਮਹਿਮੋਤਪੁਰ ਗਾਦੜੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।