ਨਵਾਂਸ਼ਹਿਰ ਵਿੱਚ ਇੱਕ ਨੌਜਵਾਨ ਨੇ ਦੂਜੇ ‘ਤੇ ਚਲਾਈ ਗੋਲੀ, ਬਜ਼ੁਰਗ ਨੂੰ ਲੱਗੀ; ਮੌਕੇ ‘ਤੇ ਹੋਈ ਮੌਤ

0
2385

ਬੰਗਾ | ਨਜ਼ਦੀਕੀ ਪਿੰਡ ਮਜਾਰੀ ਵਿੱਚ ਕੁਝ ਨੌਜਵਾਨਾਂ ਵੱਲੋਂ ਕੀਤੀ ਫਾਈਰਿੰਗ ਵਿੱਚ ਇੱਕ ਬਜੁਰਗ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਿਕ ਇੱਕ ਨੌਜਵਾਨ ਨੇ ਸੜਕ ਉੱਤੇ ਦੂਜੇ ਨੌਜਵਾਨ ਉੱਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਿਸ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਤਾਂ ਬਚ ਗਿਆ ਪਰ ਮੁੱਖ ਸੜਕ ਦੇ ਨਾਲ ਲੱਗਦੇ ਘਰ ਵਿੱਚ ਕੰਮ ਕਰ ਰਹੇ ਬਜੁਰਗ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

70 ਸਾਲ ਦੇ ਦੇਸਰਾਜ ਦੀ ਛਾਤੀ ਵਿੱਚ ਗੋਲੀ ਲੱਗੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ।

ਮੌਕੇ ਉੱਤੇ ਪਹੁੰਚੇ ਬੰਗਾ ਸਦਰ ਥਾਣਾ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਅਜੇ ਵਰਮਾ ਦੇ ਬਿਆਨ ‘ਤੇ ਅਰੋਪੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਵਰਮਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਅਰੋਪੀ ਨੌਜਵਾਨ ਉਸ ‘ਤੇ ਪਹਿਲਾਂ ਵੀ ਗੋਲੀ ਚਲਾ ਚੁੱਕਿਆ ਹੈ। ਖੁਸ਼ਕਿਸਮਤੀ ਨਾਲ ਉਸ ਦਾ ਬਚਾਅ ਹੁੰਦਾ ਰਿਹਾ ਹੈ।