ਨਕੋਦਰ ਵਿੱਚ ਵਪਾਰੀਆਂ , ਮਜ਼ਦੂਰਾਂ , ਕਿਸਾਨਾਂ ਨੇ ਦਿਖਾਇਆ ਏਕਾ, ਮੋਦੀ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ

0
2565

ਜਲੰਧਰ (ਨਰਿੰਦਰ ਕੁਮਾਰ) | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨਕੋਦਰ ਵਿਖੇ “ਸਦਭਾਵਨਾ ਦਿਵਸ” ਤਹਿਤ ਨਗਰ ਕੌਂਸਲ ਦਫਤਰ ਸਾਹਮਣੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ । ਪਹਿਲਾ ਸ਼ਹਿਰ ਦੇ ਦੱਖਣੀ ਅੱਡੇ ਤੋਂ ਪੈਦਲ ਮਾਰਚ ਕੀਤਾ ਗਿਆ ਜੋ ਕੇ ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਬਾਅਦ ‘ਚ ਨਕੋਦਰ ਨਗਰ ਕੌਂਸਲ ਦਫਤਰ ਦੇ ਸਾਹਮਣੇ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ ਜਿਸ ‘ਚ ਸਾਰੇ ਵਰਗਾ ਤੇ ਧਰਮ ਦੇ ਲੋਕਾਂ ਤਰਫੋਂ ਏਕੇ ਦਾ ਸੁਨੇਹਾ ਦਿੱਤਾ ਤੇ ਕਿਹਾ ਮੋਦੀ ਸਰਕਾਰ ਚੱਲ ਰਹੇ ਇਤਿਹਾਸਕ ਕਿਸਾਨੀ ਅੰਦੋਲਨ ਨੂੰ ਫਿਰਕੂ ਰੰਗਤ ਦੇ ਕੇ ਕੁਚਲਣਾ ਚਾਹੁੰਦੀ ਹੈ ।

ਜਿਸ ਨੂੰ ਦੇਸ਼ ਦਾ ਕਿਸਾਨ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ । ਉਨ੍ਹਾਂ ਕਿਹਾ ਖੇਤੀ ਪਹਿਲਾਂ ਹੀ ਲਾਹੇਵੰਦ ਧੰਦਾ ਨਹੀਂ ਰਿਹਾ ਉਤੋ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਅੱਸੀ ਪਰਸੈਂਟ ਕਿਸਾਨਾਂ ਨੂੰ ਇਸ ਧੰਦੇ ਚੋਂ ਬਾਹਰ ਕਰਨ ਦਾ ਪਲੇਟਫਾਰਮ ਬਣਾ ਦਿੱਤਾ ਹੈ । ਇਹ ਤਿੰਨੇ ਇਕਤਾਲੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੇ ਹਨ । ਉਨ੍ਹਾਂ ਅੱਗੇ ਕਿਹਾ ਇਹ ਕਾਲੇ ਕਾਨੂੰਨ ਵਾਪਸ ਨਾ ਹੋਣ ਤੱਕ ਇਹ ਅੰਦੋਲਨ ਜਾਰੀ ਰਹੇਗਾ ।

ਉਨ੍ਹਾਂ ਦੱਸਿਆ ਇਕ ਦਿਨਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਆਮ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ ਇਸ ਮੌਕੇ ਸ਼ਹਿਰ ਦੇ ਵਪਾਰੀ ਮਨੀਸ਼ ਧੀਰ ਅਤੇ ਕ੍ਰਿਸ਼ਨ ਚੰਦ, ਬਨਾਰਸੀ ਨਕੋਦਰ, ਸੁਰਿੰਦਰ ਖੀਵਾ, ਜਸਪਰੀਤ ਸਿੰਘ ਢਿੱਲੋਂ ਭੁੱਖ ਹੜਤਾਲ ਤੇ ਬੈਠੇ ਤੇ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਹਰ ਵਰਗ ਕਿਸਾਨਾਂ ਅਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨਾਲ ਹਰ ਵਕਤ ਨਾਲ ਖੜਾ ਹੈ ਭਾਵੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਅੰਦੋਲਨ ਨੂੰ ਧਾਰਮਿਕ ਰੰਗਤ ਦੇ ਕੇ ਜਾਂ ਦੇਸ਼ ਵਿਰੋਧੀ ਆਖ ਬਦਨਾਮ ਕੀਤਾ ਜਾ ਰਿਹਾ ਹੈ ।