ਲੁਧਿਆਣਾ | ਜ਼ਿਲੇ ਦੀ ਫਿਰੋਜ਼ ਗਾਂਧੀ ਮਾਰਕੀਟ ਵਿੱਚ ਅੱਜ ਹੰਗਾਮਾ ਹੋ ਗਿਆ। ਪਾਰਕਿੰਗ ‘ਚ ਤਾਇਨਾਤ ਇਕ ਕਰਿੰਦੇ ‘ਤੇ ਇਕ ਨੌਜਵਾਨ ਵਲੋਂ ਕਾਰ ਚੜ੍ਹਾਉਣ ਦਾ ਦੋਸ਼ ਲਗਾਇਆ ਗਿਆ ਹੈ। ਹਾਦਸੇ ਵਿੱਚ ਪਾਰਕਿੰਗ ਵਾਲਾ ਗੰਭੀਰ ਜ਼ਖ਼ਮੀ ਹੋ ਗਿਆ। ਬਾਕੀ ਪਾਰਕਿੰਗ ਵਾਲਿਆਂ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਵੱਲੋਂ ਕਾਰ ਪਾਰਕ ਕੀਤੀ ਗਈ ਸੀ, ਜਦੋਂ ਉਸ ਕੋਲੋਂ 20 ਰੁਪਏ ਪਾਰਕਿੰਗ ਫੀਸ ਮੰਗੀ ਗਈ ਤਾਂ ਪੈਸੇ ਨਾ ਦੇਣ ਕਾਰਨ ਉਸ ਨੇ ਕਾਰ ਭਜਾ ਲਈ।
ਨੌਜਵਾਨ ਨੂੰ ਰੋਕਣ ਲਈ ਪਾਰਕਿੰਗ ਦਾ ਕਰਿੰਦਾ ਗੱਡੀ ਅੱਗੇ ਖੜ੍ਹਾ ਹੋ ਗਿਆ ਤਾਂ ਡਰਾਈਵਰ ਨੇ ਉਸ ‘ਤੇ ਗੱਡੀ ਚੜ੍ਹਾ ਦਿੱਤੀ। ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਨੌਜਵਾਨ ਦੀ ਲੱਤ ‘ਤੇ ਕਾਫੀ ਸੱਟ ਲੱਗੀ ਹੈ। ਇਸ ਦੇ ਨਾਲ ਹੀ ਕਾਰ ਚਾਲਕ ਨੇ ਪਾਰਕਿੰਗ ਦੇ ਡਰਾਈਵਰਾਂ ‘ਤੇ ਵੀ ਦੋਸ਼ ਲਾਏ।
ਕਾਰ ਚਾਲਕ ਨੇ ਦੱਸਿਆ ਕਿ ਉਹ ਕਾਰ ਨੂੰ ਪਾਸੇ ਕਰ ਰਿਹਾ ਸੀ। ਉਹ ਪੈਸੇ ਦੇਣ ਲਈ ਤਿਆਰ ਸੀ। ਇਸ ਦੌਰਾਨ ਉਕਤ ਨੌਜਵਾਨ ਖੁਦ ਕਾਰ ਦੇ ਸਾਹਮਣੇ ਆ ਗਿਆ। ਪਾਰਕਿੰਗ ਚਾਲਕ ਵੱਲੋਂ ਦੱਸਿਆ ਗਿਆ ਕਿ ਗੱਡੀ ਕਰੀਬ 2 ਘੰਟੇ ਖੜ੍ਹੀ ਰਹੀ। ਜ਼ਖਮੀ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਕਾਰ ਚਾਲਕ ਨੂੰ ਲੋਕਾਂ ਨੇ ਰੋਕ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਸੂਚਨਾ ਇਲਾਕਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।