ਲੁਧਿਆਣਾ ‘ਚ ਪ੍ਰਾਪਰਟੀ ਦੇ ਲਾਲਚ ਪੁੱਤ ਨੇ ਪਿਓ ਦੀ ਕੀਤੀ ਕੁੱਟਮਾਰ, ਪੱਗ ਉਤਾਰ ਕੇ ਕੀਤੀ ਕੇਸਾਂ ਦੀ ਬੇਅਦਬੀ

0
986

ਲੁਧਿਆਣਾ, 4 ਜਨਵਰੀ | ਖੂਨ ਦੇ ਰਿਸ਼ਤੇ ਇਕ ਵਾਰ ਫਿਰ ਤਾਰ-ਤਾਰ ਹੋਏ, ਪ੍ਰਾਪਰਟੀ ਦੱਬਣ ਦੀ ਨੀਅਤ ਨਾਲ ਵੱਡੇ ਪੁੱਤ ਨੇ ਪਿਓ ਦੀ ਕੁੱਟਮਾਰ ਕੀਤੀ। ਚੰਡੀਗੜ੍ਹ ਰੋਡ ਵਿਖੇ ਰਹਿੰਦੇ 75 ਸਾਲ ਦੇ ਭਾਗ ਸਿੰਘ ਨੇ ਦੱਸਿਆ ਕਿ ਮੇਰੇ 2 ਪੁੱਤਰ ਹਨ।

ਦੋਵਾਂ ਨੂੰ ਬਰਾਬਰ ਦੇ ਹਿੱਸੇ ਦੀ ਪ੍ਰਾਪਰਟੀ ਵੰਡ ਚੁੱਕਾ ਹਾਂ ਤੇ  ਵੱਡਾ ਬੇਟਾ ਮੇਰੇ ਕੋਲ ਰਹਿੰਦਾ ਹੈ ਅਤੇ ਛੋਟਾ ਅਲੱਗ ਰਹਿੰਦਾ ਹੈ ਪਰ ਸਾਡੀ ਬਾਕੀ ਪ੍ਰਾਪਰਟੀ ਦੱਬਣ ਦੀ ਨੀਅਤ ਦੇ ਨਾਲ ਬਾਹਰੋਂ ਬੰਦੇ ਬੁਲਾ ਕੇ ਵੱਡੇ ਪੁੱਤ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਕਰ ਕੇ ਪੱਗ ਉਤਾਰੀ, ਜਿਸ ਦੀ ਵੀਡੀਓ ਵੀ ਹੈ ਪਰ ਪੁਲਿਸ ਵੱਲੋਂ ਪੂਰੀ ਕਾਰਵਾਈ ਨਾ ਕਰਦੇ ਹੋਏ ਖਾਨਾ ਪੂਰਤੀ ਕੀਤੀ ਗਈ ਹੈ।

ਜਦੋਂ ਇਸ ਸਬੰਧੀ ਥਾਣਾ ਮੋਤੀ ਨਗਰ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ, ਬਣਦੀ ਕਾਰਵਾਈ ਕੀਤੀ ਜਾਵੇਗੀ।