ਲੁਧਿਆਣਾ ‘ਚ ਸਾਲੇ ਨੇ ਘਰ ‘ਚ ਵੜ ਕੇ ਕੁੱਟਿਆ ਜੀਜਾ, ਭੈਣ ਨੇ ਕੀਤੀ ਸੀ ਭਰਾ ਨੂੰ ਸ਼ਿਕਾਇਤ ਜੀਜਾ ਕਰਦਾ ਕੁੱਟਮਾਰ

0
901

ਲੁਧਿਆਣਾ | ਤਾਜਪੁਰ ਇਲਾਕੇ ‘ਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਵੇਲੇ ਇਕ ਸਾਲੇ ਨੇ ਜੀਜੇ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕੀਤੀ । ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਸਾਲੇ ਨੇ ਜਿਥੇ ਜੀਜੇ ਨੂੰ ਕੁੱਟਿਆ, ਉਥੇ ਹੀ ਉਨ੍ਹਾਂ ਦੇ ਘਰ ਵਾਲਿਆਂ ਨਾਲ ਵੀ ਕੁੱਟਮਾਰ ਕੀਤੀ ਹੈ। ਦਰਅਸਲ ਇਸ ਲੜਾਈ ਦਾ ਕਾਰਨ ਕਿਤੇ ਨਾ ਕਿਤੇ ਘਰ ਦੀ ਨੂੰਹ ਹੈ ।

ਜੀਜੇ ਦਾ ਕਹਿਣਾ ਹੈ ਕਿ ਉਹ ਅਕਸਰ ਆਪਣੀ ਪਤਨੀ ਨੂੰ ਘਰ ਦਾ ਕੰਮ ਕਰਨ ਨੂੰ ਕਹਿੰਦਾ ਹੈ ਤਾਂ ਉਹ ਨਹੀਂ ਕਰਦੀ, ਜਿਸ ਕਰ ਕੇ ਉਨ੍ਹਾਂ ‘ਚ ਆਪਸੀ ਲੜਾਈ ਅਕਸਰ ਹੁੰਦੀ ਰਹਿੰਦੀ ਹੈ, ਜਿਸ ਦੀ ਸ਼ਿਕਾਇਤ ਘਰਵਾਲੀ ਨੇ ਆਪਣੇ ਭਰਾ ਨੂੰ ਕੀਤੀ ਤੇ ਉਸ ਦੇ ਭਰਾ ਵਲੋਂ ਉਸ ‘ਤੇ ਹਮਲਾ ਕੀਤਾ ਗਿਆ ।

ਉਥੇ ਦੂਜੇ ਪਾਸੇ ਸਾਲੇ ਦਾ ਕਹਿਣਾ ਹੈ ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਅਕਸਰ ਕੁੱਟਮਾਰ ਕਰਦਾ ਰਹਿੰਦਾ ਹੈ, ਜਿਸ ਨੂੰ ਲੈ ਕੇ ਉਸ ਦੀ ਭੈਣ ਉਸ ਨੂੰ ਕਈ ਵਾਰ ਦੱਸ ਚੁੱਕੀ ਹੈ ਪਰ ਬੀਤੇ ਦਿਨ ਉਸ ਦੀ ਭੈਣ ਨਾਲ ਕੁੱਟਮਾਰ ਇਸ ਕਦਰ ਹੋਈ ਕਿ ਉਸ ਤੋਂ ਬਰਦਾਸ਼ਤ ਨਹੀਂ ਹੋਇਆ ਤੇ ਉਹ ਆਪਣੀ ਭੈਣ ਦਾ ਪਤਾ ਲੈਣ ਵਾਸਤੇ ਜਦੋਂ ਉਸ ਦੇ ਘਰ ਪਹੁੰਚਿਆ ਤਾਂ ਉਸ ਦੇ ਜੀਜੇ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧੜੇ ਆਪਸ ‘ਚ ਲੜਦੇ ਹੋਏ ਦਿਖਾਈ ਦਿੱਤੇ ਹਨ ਅਤੇ ਇਸ ਮਾਮਲੇ ਦੀ ਹੁਣ ਪੁਲਿਸ ਜਾਂਚ ਕਰ ਰਹੀ ਹੈ ।