ਲੁਧਿਆਣਾ ‘ਚ ਨੌਜਵਾਨ ਦੀ ਕਰਤੂਤ, ਰੁਕਣ ਦਾ ਇਸ਼ਾਰਾ ਦੇਣ ‘ਤੇ ਟ੍ਰੈਫਿਕ ਮੁਲਾਜ਼ਮ ‘ਤੇ ਚੜ੍ਹਾਈ ਕਾਰ

0
686

ਲੁਧਿਆਣਾ | ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਮੁਲਾਜ਼ਮ ‘ਤੇ ਨੌਜਵਾਨ ਵਲੋਂ ਗੱਡੀ ਚੜ੍ਹਾ ਦਿੱਤੀ ਗਈ। ਗੱਡੀ ਦੀ ਬੋਨਟ ‘ਤੇ ਟ੍ਰੇੈਫਿਕ ਮੁਲਾਜ਼ਮ ਲਟਕਿਆ ਰਿਹਾ। ਸੀਸੀਟੀਵੀ ‘ਚ ਤਸਵੀਰਾਂ ਕੈਦ ਹੋਈਆਂ।

ਦੱਸ ਦਈਏ ਕਿ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕਾਰ ਨਹੀਂ ਰੋਕੀ। ਗੱਡੀ ਚਾਲਕ ਦੀ ਦਬੰਗਗਿਰੀ ਸਾਹਮਣੇ ਆਈ। ਇਹ ਲੁਧਿਆਣਾ ਦਾ ਮਾਤਾ ਰਾਣੀ ਚੌਕ ਦੀ ਘਟਨਾ ਦੱਸੀ ਜਾ ਰਹੀ ਹੈ। ਟ੍ਰੈਫਿਕ ਮੁਲਾਜ਼ਮ ਨੂੰ ਦੂਰ ਤਕ ਚਾਲਕ ਘਸੀਟਦਾ ਲੈ ਗਿਆ। ਰੁਕਣ ਦਾ ਮੁਲਾਜ਼ਮ ਨੇ ਇਸ਼ਾਰਾ ਕੀਤਾ ਸੀ ਤਾਂ ਉਸ ਨੇ ਗੱਡੀ ਦੀ ਬੋਨਟ ‘ਤੇ ਚੜ੍ਹਾ ਦਿੱਤਾ।

ਗੱਡੀ ਨੂੰ ਰੁਕਣ ਦਾ ਇਸ਼ਾਰਾ ਕਰਨ ‘ਤੇ ਗੁੱਸੇ ਵਿਚ ਆਏ ਨੌਜਵਾਨ ਨੇ ਉਸ ਨਾਲ ਬਦਸਲੂਕੀ ਕੀਤੀ। ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਜਦੋਂ ਘੰਟਾਘਰ ਚੌਕ ਵੱਲੋਂ ਆ ਰਹੇ ਇਕ ਕਾਰ ਚਾਲਕ ਨੂੰ ਮੋਬਾਇਲ ਦਾ ਇਸਤੇਮਾਲ ਕਰਦੇ ਦੇਖਿਆ ਤਾਂ ਉਸ ਨੂੰ ਰੋਕਿਆ।

ਡਰਾਈਵਰ ਨੇ ਰੁਕਣ ਦੀ ਬਜਾਏ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਅਚਾਨਕ ਤੋਂ ਹਰਦੀਪ ਗੱਡੀ ਦੇ ਬੋਨਟ ਦੇ ਸਾਹਮਣੇ ਆ ਗਿਆ ਤਾਂ ਕਾਰ ਚਾਲਕ ਨੇ ਗੱਡੀ ਤੇਜ਼ ਕਰ ਲਈ। ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਬੋਨਟ ‘ਤੇ ਬਿਠਾ ਕੇ ਲੈ ਗਿਆ। ਹਰਦੀਪ ਸ਼ੋਰ ਮਚਾਉਂਦਾ ਰਿਹਾ ਪਰ ਲਗਭਗ 1 ਕਿਲੋਮੀਟਰ ਤੱਕ ਡਰਾਈਵਰ ਉਸ ਨੂੰ ਬੋਨਟ ‘ਤੇ ਘਸੀਟਿਆ ਹੋਇਆ ਛਾਉਣੀ ਮੁਹੱਲਾ, ਮੰਨਾ ਸਿੰਘ ਨਗਰ ਆਦਿ ਇਲਾਕਿਆਂ ਵਿਚ ਲੈ ਗਿਆ। ਰਸਤੇ ਵਿਚ ਜ਼ੋਰਦਾਰ ਕੱਟ ਮਾਰਿਆ ਤੇ ਹਰਦੀਪ ਨੂੰ ਹੇਠਾਂ ਡੇਗ ਦਿੱਤਾ।

ਇਸ ਘਟਨਾ ਵਿਚ ਹਰਦੀਪ ਨੂੰ ਕੁਝ ਸੱਟਾਂ ਲੱਗੀਆਂ ਹਨ। ਉਸ ਦੀ ਵਰਦੀ ਵੀ ਫਟੀ ਹੈ। ਹਰਦੀਪ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾਇਆ ਗਿਆ। ਟ੍ਰੈਫਿਕ ਪੁਲਿਸ ਤੇ ਸਥਾਨਕ ਥਾਣਾ ਪੁਲਿਸ ਨੇ ਆਸ-ਪਾਸ ਦੀ ਸੀਸੀਟੀਵੀ ਫੁਟੇਜ ਕੱਢ ਕੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਪੁਲਿਸ ਮੁਲਾਜ਼ਮ ਦੇ ਬਿਆਨ ਦਰਜ ਹੋਣ ਦੇ ਬਾਅਦ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ।

ਵੇਖੋ ਵੀਡੀਓ