ਜਗਰਾਓਂ (ਲੁਧਿਆਣਾ) | ਪਿੰਡ ਸਵੱਦੀ ਕਲਾਂ ‘ਚ ਇਕ ਬੇਹੱਦ ਰੌਚਕ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੀਆਂ 2 ਚਚੇਰੀਆਂ ਭੈਣਾਂ ਪ੍ਰੀਤੀ ਤੇ ਸੋਨਮ ਨੇ ਆਪਸ ‘ਚ ਵਿਆਹ ਕਰਵਾ ਲਿਆ ਹੈ।
ਇੰਨਾ ਹੀ ਨਹੀਂ, ਇਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਵੀ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤੀ ਹੈ।
ਪਿੰਡ ਸਵੱਦੀ ਕਲਾਂ ਦੇ ਰਹਿਣ ਵਾਲੇ 2 ਚਚੇਰੇ ਭਰਾਵਾਂ ਦੀਆਂ ਬੇਟੀਆਂ 23 ਜੂਨ ਨੂੰ ਘਰੋਂ ਭੱਜ ਗਈਆਂ ਸਨ। ਇਸ ਸਬੰਧੀ ਪਿਤਾ ਨੇ ਪੁਲਿਸ ਚੌਕੀ ਭੂੰਦੜੀ ‘ਚ ਲੜਕੀਆਂ ਦੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਵਾਇਰਲ ਵੀਡੀਓ ‘ਚ ਪ੍ਰੀਤੀ ਨੇ ਲੜਕੇ ਦੇ ਕੱਪੜੇ ਪਹਿਨੇ ਹੋਏ ਹਨ ਤੇ ਉਹ ਮੰਦਰ ‘ਚ ਸੋਨਮ ਨੂੰ ਮੰਗਲਸੂਤਰ ਪਾਉਣ ਤੋਂ ਬਾਅਦ ਉਸ ਦੀ ਮਾਂਗ ‘ਚ ਸੰਦੂਰ ਭਰਦੀ ਹੈ। ਇਸ ਵਿਆਹ ਦਾ ਗਵਾਹ ਸੋਨਮ ਦਾ ਭਰਾ ਬਣਿਆ ਤੇ ਉਸ ਨੇ ਬਾਕਾਇਦਾ ਮੰਦਰ ‘ਚ ਖੜ੍ਹੇ ਹੋ ਕੇ ਸੋਨਮ ਦਾ ਕੰਨਿਆਦਾਨ ਕੀਤਾ।







































