ਲੁਧਿਆਣਾ, 24 ਫਰਵਰੀ | ਇਥੋਂ ਦੇ ਗਿਆਸਪੁਰਾ ਇਲਾਕੇ ਦੇ ਇਕ ਸਕੂਲ ਦੇ ਬਾਹਰੋਂ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਚਲਦੀ ਕਾਰ ਵਿਚ ਉਸਦੀ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ l ਸ਼ੁੱਕਰਵਾਰ ਰਾਤ ਨੂੰ ਲੜਕਾ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ l
ਜਾਣਕਾਰੀ ਮੁਤਾਬਕ ਢਡਾਰੀ ਇਲਾਕੇ ਦੇ ਰਹਿਣ ਵਾਲੇ ਵਿਦਿਆਰਥੀ ਵਿੱਕੀ ਨੂੰ ਕੁਝ ਵਿਅਕਤੀਆਂ ਵੱਲੋਂ ਛੁੱਟੀ ਸਮੇਂ ਗੱਲਾਂ ਵਿਚ ਲਗਾ ਕੇ ਕਾਰ ਵਿਚ ਬਿਠਾ ਲਿਆ ਗਿਆ l ਮੁਲਜ਼ਮ ਉਸਨੂੰ ਧਮਕੀਆਂ ਦੇਣ ਲੱਗ ਪਏ ਕਿ ਉਹ ਫਰਜ਼ੀ ਆਈਡੀ ਨਾਲ ਲੜਕੀਆਂ ਨੂੰ ਮੈਸੇਜ ਕਰਨਾ ਬੰਦ ਕਰ ਦੇਵੇ l ਅਗਵਾ ਕਰਨ ਵਾਲੇ ਵਿਅਕਤੀਆਂ ਨੇ ਚਲਦੀ ਕਾਰ ਵਿਚ ਉਸਨੂੰ ਕੁੱਟਿਆ l ਲੜਕੇ ਨੇ ਜਦੋਂ ਰੌਲਾ ਪਾਇਆ ਤਾਂ ਉਨ੍ਹਾਂ ਨੇ ਉਸਨੂੰ ਕਾਰ ‘ਚੋਂ ਬਾਹਰ ਸੁੱਟ ਦਿੱਤਾ l ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ l
ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/1110936170223678