ਲੁਧਿਆਣਾ ‘ਚ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਦਰੱਖਤ ‘ਚ ਵੱਜਾ; ਮੌਕੇ ‘ਤੇ ਮੌਤ

0
593

ਲੁਧਿਆਣਾ, 16 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਛੀਵਾੜਾ ਸਾਹਿਬ ਨੇੜੇ ਧੁੱਸੀ ਬੰਨ੍ਹ ’ਤੇ ਅੱਜ ਬਾਅਦ ਦੁਪਹਿਰ ਇਕ ਹਾਦਸੇ ਵਿਚ ਲੁਧਿਆਣਾ ਦੇ ਬਾਈਕਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਬਾਦਵਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪੰਕਜ ਆਪਣੇ 5 ਦੋਸਤਾਂ ਨਾਲ ਵੱਖ-ਵੱਖ ਮੋਟਰਸਾਈਕਲਾਂ ਰਾਹੀਂ ਲੁਧਿਆਣਾ ਤੋਂ ਸਤਲੁਜ ਦਰਿਆ ਕਿਨਾਰੇ ਧੁੱਸੀ ਬੰਨ੍ਹ ’ਤੇ ਰਾਈਡਿੰਗ ਕਰ ਰਹੇ ਸਨ ਕਿ ਪਿੰਡ ਚਕਲੀ ਕਾਸਬ ਨੇੜੇ ਮੋਟਰਸਾਈਕਲ ਸੰਤੁਲਨ ਗੁਆ ਬੈਠਾ ਅਤੇ ਦਰੱਖਤ ਨਾਲ ਟਕਰਾਅ ਗਿਆ।

ਇਸ ਹਾਦਸੇ ਵਿਚ ਬਾਈਕਰ ਪੰਕਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸਥਾਨ ’ਤੇ ਪੁੱਜੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਪਹੁੰਚ ਗਏ।