ਲੁਧਿਆਣਾ ‘ਚ ਪਿਟਬੁੱਲ ਕੁੱਤੇ ਨੇ ਘੋੜੇ ਨੂੰ ਬੁਰੀ ਤਰ੍ਹਾਂ ਵੱਢਿਆ; ਬਚਾਉਣ ਗਈ ਔਰਤ ‘ਤੇ ਵੀ ਕੀਤਾ ਹਮਲਾ

0
307

ਲੁਧਿਆਣਾ, 11 ਦਸੰਬਰ | ਲੁਧਿਆਣਾ ਦੇ ਸੂਫੀਆ ਬਾਗ ਚੌਕ ‘ਚ ਸੈਰ ਕਰ ਰਿਹਾ ਪਿਟਬੁੱਲ ਕੁੱਤਾ ਸੰਗਲੀ ਤੋੜ ਕੇ ਭੱਜ ਗਿਆ। ਇਸ ਤੋਂ ਪਹਿਲਾਂ ਕਿ ਉਸ ਦਾ ਮਾਲਕ ਉਸ ਨੂੰ ਕਾਬੂ ਕਰ ਸਕਦਾ, ਉਸ ਨੇ ਉਥੋਂ ਲੰਘ ਰਹੇ ਇਕ ਘੋੜੇ ਨੂੰ ਦਬੋਚ ਲਿਆ l ਉਸਨੇ ਘੋੜੇ ਨੂੰ ਕਈ ਥਾਵਾਂ ਤੋਂ ਕੱਟਿਆ ਤੇ ਬਚਾਉਣ ਆਈ ਇਕ ਔਰਤ ‘ਤੇ ਵੀ ਹਮਲਾ ਕਰ ਦਿੱਤਾ l

ਆਲੇ-ਦੁਆਲੇ ਦੇ ਲੋਕ ਬਚਾਅ ਲਈ ਅੱਗੇ ਆਏ ਤੇ ਪਿਟਬੁੱਲ ਨੂੰ ਕਾਬੂ ਕੀਤਾ l ਦੱਸ ਦਈਏ ਕਿ ਇਹ ਕੁੱਤਾ ਸੂਬੇ ਵਿਚ ਪੂਰੀ ਤਰ੍ਹਾਂ ਬੈਨ ਹੈ। ਇਸ ਦੇ ਕੱਟਣ ਦੀਆਂ ਕਈ ਖਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ। ਕਈ ਲੋਕਾਂ ਨੂੰ ਇਸ ਨਸਲ ਦੇ ਕੁੱਤੇ ਗੰਭੀਰ ਜ਼ਖਮੀ ਕਰ ਚੁੱਕੇ ਹਨ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)