ਲੁਧਿਆਣਾ ‘ਚ 2 ਮੌਤਾਂ ਸਮੇਤ 66 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 1376

0
841

ਲੁਧਿਆਣਾ . ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅੱਜ ਲੁਧਿਆਣਾ ਵਿਚ ਕੋਰੋਨਾ ਨਾਲ ਦੋ ਮੌਤਾਂ ਸਮੇਤ 66 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ ਮਰਨ ਵਾਲੀ ਔਰਤ(90) ਮਲੇਰਕੋਟਲੇ ਦੀ ਰਹਿਣ ਵਾਲੀ ਸੀ ਤੇ ਡੀਐਮਸੀ ਹਸਪਤਾਲ ਵਿਚ ਦਾਖਲ ਸੀ। ਦੂਸਰੀ 60 ਸਾਲਾਂ ਮਹਿਲਾਂ ਸਿਵਲ ਹਸਪਤਾਲ ਵਿਖੇ ਦਾਖਲ ਸੀ ਤੇ ਐਸਬੀਐਸ ਨਗਰ ਦੀ ਰਹਿਣ ਵਾਲੀ ਸੀ। ਅੱਜ ਆਏ ਮਰੀਜ਼ ਦੇ ਆਉਣ ਨਾਲ ਲੁਧਿਆਣਾ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1376 ਹੋ ਗਈ ਹੈ ਤੇ 32 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।