ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ‘ਚ ਵਪਾਰੀ ਦੇ ਕਰਮਚਾਰੀ ਨੂੰ ਗੋਲੀ ਮਾਰ 8 ਲੱਖ ਲੁੱਟੇ

0
1718

ਫ਼ਤਹਿਗੜ੍ਹ ਸਾਹਿਬ (ਅਮਨ ਤੱਗੜ)| ਲੋਹਾ ਨਗਰੀ ਦੇ ਨਾਂ ਨਾਲ ਮਸ਼ਹੂਰ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ ‘ਚ ਸਥਿਤ ਇਕ ਲੋਹਾ ਵਪਾਰੀ ਦੇ ਕਰਿੰਦੇ ਤੋਂ 8 ਲੱਖ ਰੁਪਏ ਲੁੱਟ ਲਏ ਗਏ ਹਨ।

ਜਾਣਕਾਰੀ ਮੁਤਾਬਿਕ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨ ‘ਚ ਵੜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਪਹਿਲਾਂ ਕਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾਇਆ ਫਿਰ ਪੇਟ ਵਿੱਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ।

ਐਸਪੀ ਰਾਜਪਾਲ ਸਿੰਘ ਨੇ ਦਸਿਆ ਕਿ ਸਵੇਰੇ ਤਿੰਨ ਵਿਅਕਤੀਆਂ ਵਲੋਂ ਕਰੀਬ 8 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੀੜਤ ਪਰਮਿੰਦਰ ਸਿੰਘ ਮੌਂਟੂ ਵਾਸੀ ਸਰਹਿੰਦ ਦੇ ਅੱਖਾਂ ਵਿੱਚ ਮਿਰਚ ਦਾ ਪਾਊਂਡਰ ਪਾਇਆ ਤੇ ਫਿਰ ਗੋਲੀ ਮਾਰੀ ਗਈ ਤੇ 8 ਲੱਖ ਦੇ ਕਰੀਬ ਪੈਸੇ ਲੈਕੇ ਫਰਾਰ ਹੋ ਗਏ। ਜ਼ਖਮੀ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਇੱਥੋਂ ਡਾਕਟਰਾਂ ਨੇ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਹੈ।