ਗੁਰਦਾਸਪੁਰ ‘ਚ ਸਹੁਰੇ ਨੇ ਨੂੰਹ ਨਾਲ ਕੀਤਾ ਬਲਾਤਕਾਰ, ਪਤੀ 3 ਸਾਲ ਤੋਂ ਹੈ ਵਿਦੇਸ਼

0
1929

ਗੁਰਦਾਸਪੁਰ (ਜਸਵਿੰਦਰ ਸਿੰਘ ਬੇਦੀ) | ਪਿੰਡ ਸਦਵਾਂ ਕਲਾਂ ‘ਚੋਂ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨੂੰਹ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਜਦੋਂ ਉਹ ਆਪਣੀ 18 ਮਹੀਨੇ ਦੀ ਬੇਟੀ ਨਾਲ ਘਰ ਸੀ ਤਾਂ ਰਾਤ ਨੂੰ ਸਹੁਰੇ ਨੇ ਉਸ ਨਾਲ ਰੇਪ ਕੀਤਾ।

ਪੀੜਿਤ ਔਰਤ ਨੇ ਕਿਹਾ ਕਿ ਉਸ ਦਾ ਪਤੀ ਤਿੰਨ ਸਾਲ ਤੋਂ ਬਾਹਰ ਕੰਮ ਕਰਦਾ ਹੈ। ਸਹੁਰਾ ਉਸ ‘ਤੇ ਗਲਤ ਨਿਗਾਹ ਰੱਖਦਾ ਸੀ। ਇਸ ਦੀ ਜਾਣਕਾਰੀ ਉਸ ਨੇ ਪਰਿਵਾਰਕ ਮੈਂਮਬਾਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਸ਼ਰਾਬ ਦੇ ਨਸ਼ੇ ਵਿੱਚ ਗਲਤੀ ਹੋ ਗਈ ਹੋਵੇ। ਜਦੋਂ ਮੇਰੇ ਪਰਿਵਾਰ ਵਾਲੇ 2 ਦਿਨ ਲਈ ਰਿਸ਼ਤੇਦਾਰਾਂ ਦੇ ਘਰ ਗਏ ਤਾਂ ਮੇਰੇ ਸਹੁਰੇ ਨੇ ਅੱਧੀ ਰਾਤ ਨੂੰ ਮੇਰੇ ਨਾਲ ਜ਼ਬਰਦਸਤੀ ਕੀਤੀ।

ਪੀੜਤ ਔਰਤ ਨੇ ਮੰਗ ਕੀਤੀ ਕਿ ਉਸ ਦੇ ਸਹੁਰੇ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਪੀੜਤਾ ਦੇ ਬਿਆਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।